Daily Suraj

ਪੰਜਾਬੀ

ਸੱਚਖੰਡ ਵਾਸੀ ਸੰਤ ਬਾਬਾ ਧਰਮ ਸਿੰਘ ਨੇ ਇਲਾਕੇ ਚ ਬਾਣੀ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਅਨੇਕਾਂ ਨਗਰਾਂ ਚ ਗੁਰੂ ਘਰਾਂ ਦੀ ਕਾਰ ਸੇਵਾ ਕਰਵਾਈ

24 Jan, 2026 04:49 PM

ਅੱਜ 21ਵੀਂ ਬਰਸੀ ਤੇ ਵਿਸ਼ੇਸ਼ ਧਾਰਮਿਕ ਕਾਰਜਾਂ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਕਪੂਰਥਲਾ ਦੇ ਪਿੰਡ ਖੂਖਰੈਣ ਵਿਖੇ ਸਥਿਤ ਡੇਰਾ ਭਾਈ ਹਰਜੀ ਸਾਹਿਬ ਇਲਾਕੇ ਦੀਆਂ ਸੰਗਤਾਂ ਦੀ ਆਸਥਾ ਦਾ ਕੇਦਰ ਹੈ। ਇਸ ਅਸਥਾਨ ਤੇ ਹਰ ਸਾਲ 25 ਜਨਵਰੀ ਤੇ 25 ਜੁਲਾਈ ਨੂੰ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਨਾਂ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰਦੀਆਂ ਹਨ। ਡੇਰੇ ਦੇ ਅੱਠਵੇ ਮੁੱਖੀ ਸੰਤ ਬਾਬਾ ਧਰਮ ਸਿੰਘ ਦੀ 21ਵੀ ਬਰਸੀ ਦੇ ਸਬੰਧ ਵਿਚ 25 ਜਨਵਰੀ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਚੋ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ । ਡੇਰੇ ਦੇ ਮੌਜੂਦਾ ਮੁੱਖੀ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਸੰਤ ਬਾਬਾ ਧਰਮ ਸਿੰਘ ਜੀ ਦੇ ਡੇਰੇ ਦੇ ਅੱਠਵੇ ਮੁੱਖੀ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਲਾਹੌਰ ਜਿਲ੍ਹੇ ਦੇ ਪਿੰਡ ਸਾਧੋਕੇ ਵਿਖੇ ਅਜ਼ਾਦੀ ਤੋ ਪਹਿਲਾ ਮਾਤਾ ਗੁਰਦੇਵ ਕੌਰ ਦੇ ਕੁਖੋ ਹੋਇਆ ਸੀ, ਉਨ੍ਹਾਂ ਦੇ ਪਿਤਾ ਹਾਕਮ ਸਿੰਘ ਭਗਤੀ ਸੁਭਾਅ ਵਾਲੇ ਸਨ। ਜਿਸ ਕਰਕੇ ਬਾਬਾ ਧਰਮ ਸਿੰਘ ਬਚਪਨ ਤੋ ਹੀ ਗੁਰੂ ਨਾਲ ਜੁੜ ਗਏ। ਉਨ੍ਹਾਂ ਨੇ ਮੁੱਢਲੀ ਵਿਦਿਆ ਭਾਈ ਮਨੀ ਸਿੰਘ ਟਕਸਾਲ ਤੋ ਪ੍ਰਾਪਤ ਕੀਤੀ ਅਤੇ ਸਿੰਘ ਸਾਹਿਬ ਜੱਥੇਦਾਰ ਚੇਤ ਸਿੰਘ ਮੁੱਖੀ ਬੁੱਢਾ ਦਲ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਹ 1947 ਸਮੇ ਭਾਰਤ ਪਾਕਿਸਤਾਨ ਵੰਡ ਤੋ ਬਾਅਦ ਪਿੰਡ ਖੂਖਰੈਣ ਵਿਖੇ ਆ ਗਏ ਅਤੇ ਇਥੇ ਉਨ੍ਹਾਂ ਨੇ ਡੇਰਾ ਭਾਈ ਹਰਜੀ ਸਾਹਿਬ ਦਾ ਅਸਥਾਨ ਬਣਵਾਇਆ। ਬਾਬਾ ਜੀ ਨੇ ਇਲਾਕੇ ਵਿਚ ਬਾਣੀ ਦਾ ਪ੍ਰਚਾਰ ਕੀਤਾ ਅਤੇ ਅਨੇਕਾਂ ਨਗਰਾਂ ਵਿਚ ਗੁਰੂ ਘਰਾਂ ਦੀ ਕਰ ਸੇਵਾ ਕਰਵਾਈ ਅਤੇ ਧਾਰਮਿਕ ਕਾਰਜਾਂ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਸੇਵਾ ਕੀਤੀ। ਬਾਬਾ ਨੇ ਇਲਾਕੇ ਵਿਚ ਅਨੇਕਾਂ ਨੌਜਵਾਨਾਂ ਨੂੰ ਗੁਰਬਾਣੀ ਸੰਥਿਆ ਤੇ ਕਥਾ ਦੀ ਵਿਦਿਆ ਦਿੱਤੀ। ਬਾਬਾ ਜੀ ਬਹੁਤ ਹੀ ਨੇਕ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਕੌਮ ਦੀ ਚੜ੍ਹਦੀ ਕਲਾਂ ਅਤੇ ਸਮਾਜ ਭਲਾਈ ਵਾਸਤੇ ਅੱਗੇ ਹੋਕੇ ਸੇਵਾ ਨਿਭਾਈ। ਬਾਬਾ ਅਮਰੀਕ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਧਰਮ ਸਿੰਘ ਜੀ ਸੱਚਖੰਡ ਵਾਸੀ ਬਾਬਾ ਸਿੰਘ ਜੀ ਸੈਫਲਾਬਾਦ ਵਾਲਿਆਂ ਦੇ ਗੁਰਭਾਈ ਸਨ । ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਭਾਈ ਹਰਜੀ ਸਾਹਿਬ ਡੇਰੇ ਦੇ ਪਹਿਲੇ ਮੁੱਖੀ ਸਨ, ਜਦਕਿ ਸੰਤ ਬਾਬਾ ਹਜੂਰੀ ਦਾਸ ਦੁਸਰੇ ਮੁੱਖੀ, ਸੰਤ ਬਾਬਾ ਮੰਗਲ ਦਾਸ ਤੀਸਰੇ ਮੁੱਖੀ, ਸੰਤ ਬਾਬਾ ਨਰਾਇਣ ਦਾਸ ਚੌਥੇ ਮੁੱਖੀ, ਸੰਤ ਬਾਬਾ ਜਮਨਾ ਦਾਸ ਪੰਜਵੇ ਮੁੱਖੀ, ਸੰਤ ਬਾਬਾ ਸੰਤ ਦਾਸ ਛੇਵੇ ਮੁੱਖੀ, ਸੰਤ ਬਾਬਾ ਰਾਮ ਸਰੂਪ ਜੀ ਸੱਤਵੇ ਮੁੱਖੀ ਅਤੇ ਸੰਤ ਬਾਬਾ ਧਰਮ ਸਿੰਘ ਜੀ ਅੱਠਵੇ ਮੁੱਖੀ ਸਨ । ਬਾਬਾ ਜੀ ਨੇ ਦੱਸਿਆ ਕਿ ਡੇਰਾ ਭਾਈ ਹਰਜੀ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਚਾਲੀ ਮੁਕਤਿਆਂ ਦੀ ਯਾਦ ਵਿਚ ਮਾਘੀ ਮੇਲਾ,ਸੰਗਰਾਂਤ, ਮੱਸਿਆਂ ਅਤੇ ਪੂਰਨਮਾਸ਼ੀ ਦੇ ਦਿਹਾੜੇ ਮਨਾਏ ਜਾਂਦੇ ਹਨ।

Posted By: Daily Suraj Bureau

Latest News