Daily Suraj

ਪੰਜਾਬੀ

ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

03 Mar, 2026 01:21 PM

( ਮੁਖ਼ਤਿਆਰ ਸਿੰਘ) ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਇਥੇ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਦਰਸ਼ਨ ਸਿੰਘ ਸਲਾਣੀ ਨੇ ਮਹੀਨੇ ਦੇ ਤਿਓਹਾਰ ਹੋਲੀ, ਰਾਮ ਨੌਮੀ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਂਬਰ ਤਾਰਾ ਚੰਦ ਦੀ ਮੌਤ ‘ਤੇ ਸਰਧਾਂਜਲੀ ਦਿਤੀ ਗਈ। ਸ੍ਰੀ ਮਾਂਗੇ ਰਾਮ ਨੇ ਦੇਸ਼ਾਂ ਵੱਲੋਂ ਇੱਕ ਦੂਜੇ ਤੇ ਕੀਤੇ ਜਾ ਰਹੇ ਭਿਆਨਕ ਹਮਲਿਆਂ ਅਤੇ ਅਮਰੀਕਾ ਦੀ ਵਿਸਤਾਰਵਾਦੀ ਨੀਤੀ ਦੀ ਨਿੰਦਾ ਕੀਤੀ। ਸ੍ਰੀ ਹਾਕਮ ਰਾਏ ਨੇ ਤੀਜੇ ਵਿਸ਼ਵ ਯੁੱਧ ਦੀ ਆਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ਾਂ ਨੂੰ ਜਨਤਾ ਦੇ ਹਿੱਤ ਵਿੱਚ ਕੰਮ ਕਰਨੇ ਚਾਹੀਦੇ ਹਨ ਨਾ ਕਿ ਯੁੱਧਾਂ ਵਿੱਚ ਉਲਝਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ ਦੇ ਹੱਕਾਂ ਤੇ ਡਾਕਾ ਮਾਰਨ ਲਈ ਨਿਖੇਧੀ ਕਰਦਿਆ ਮੰਗ ਕੀਤੀ ਕਿ 16 ਪ੍ਰਤੀਸ਼ਤ ਡੀਏ ਅਤੇ 2.59 ਦਾ ਗੁਣਾਂਕ ਜਲਦੀ ਦਿੱਤਾ ਜਾਵੇ। ਸ੍ਰੀ ਸ਼ੇਰ ਸਿੰਘ ਨੇ ਵੱਧ ਰਹੇ ਸੜਕ ਹਾਦਸੇ, ਮਹਿੰਗਾਈ, ਅਵਾਰਾ ਪਸ਼ੂਆਂ ਕਾਰਨ ਆ ਰਹੀਆਂ ਮੁਸ਼ਕਲਾਂ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਬਲਬੀਰ ਸਿੰਘ ਮੁੱਲਾਂਪੁਰ ਅਤੇ ਭੀਮ ਸਿੰਘ ਦਾ ਸਨਮਾਨ ਕੀਤਾ ਗਿਆ। ਸ੍ਰੀ ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਦਿੱਤਾ। ਸ੍ਰੀ ਸੂਦ ਨੇ ਧੰਨਵਾਦ ਕੀਤਾ। ਇਸ ਮੌਕੇ ਸਰਪਰਸਤ ਰਾਮ ਸਰਨ ਸੂਦ, ਸ਼੍ਰੋਮਣੀ ਅਤ ਵੈਟਰਨ ਪੱਤਰਕਾਰ ਭੂਸ਼ਨ ਸੂਦ, ਮੱਘਰ ਸਿੰਘ ਸਲਾਣਾ, ਮਹਿੰਦਰ ਸਿੰਘ, ਲੈਕਚਰਾਰ ਬੰਤ ਸਿੰਘ, ਦੇਵ ਰਾਜ, ਲੈਕਚਰਾਰ ਕਰਨੈਲ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ, ਕੇਸਰ ਸਿੰਘ, ਜਗਦੀਸ਼ ਸਿੰਘ ਸੁਪਰਡੈਟ, ਲੈਕਚਰਾਰ ਬਲਵੀਰ ਮੁੱਲਾਂਪੁਰੀ, ਗੁਰਮਿੰਦਰ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ , ਜਗਦੀਸ਼ ਮੋਦੀ, ਜੋਰਾ ਸਿੰਘ ਭਾਦਸੋਂ, ਰਾਕੇਸ਼ ਗਾਂਧੀ, ਸ਼ਿੰਗਾਰਾ ਰਾਮ ਅਤੇ ਜੱਗਾ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News