Daily Suraj

ਪੰਜਾਬੀ

ਸ਼ਸ਼ੀ ਥਰੂਰ ਨੇ ਸਵੀਕਾਰੀ ਪਾਕਿ ਨੂੰ ਬੇਨਕਾਬ ਕਰਨ ਦੀ ਜ਼ਿੰਮੇਵਾਰੀ

17 May, 2025 09:43 PM

ਨਵੀਂ ਦਿੱਲੀ : Operation Sindoor ਮਗਰੋਂ ਕੂਟਨੀਤਕ ਮੁਹਿੰਮ ਵਜੋਂ ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਤੇ ਪਾਕਿਸਤਾਨ ਵੱਲੋਂ ਅਤਿਵਾਦ ਦੀ ਪੁਸ਼ਤ ਪਨਾਹੀ ਤੋਂ ਪਰਦਾ ਚੁੱਕਣ ਦੇ ਇਰਾਦੇ ਨਾਲ ਅਗਲੇ ਹਫ਼ਤੇ ਤੋਂ ਵੱਖ ਵੱਖ ਮੁਲਕਾਂ ਲਈ ਸਰਬ ਪਾਰਟੀ ਵਫ਼ਦ ਭੇਜਣ ਦੇ ਸਰਕਾਰ ਦੇ ਫੈਸਲੇ ਮਗਰੋਂ ਸੰਸਦ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਵੱਲੋਂ ਭੇਜੀ ਗਈ ਸੂਚੀ ਵਿਚ ਨਾਮ ਨਾ ਹੋਣ ਦੇ ਬਾਵਜੂਦ ਸ਼ਸ਼ੀ ਥਰੂਰ ਨੇ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਸੱਤ ਵਫ਼ਦਾਂ ਵਿਚੋਂ ਇਕ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ਹਨ। ਉਧਰ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਵੀ ਸੱਦਾ ਪ੍ਰਵਾਨ ਕਰ ਲਿਆ ਹੈ।

ਰਿਜਿਜੂ ਨੇ ਦੱਸਿਆ ਕਿ Operation Sindoor ਅਤੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਅਤਿਵਾਦ ਬਾਰੇ ਭਾਰਤ ਦੇ ਰੁਖ਼ ਨੂੰ ਸਮਝਾਉਣ ਲਈ ਸੱਤ ਸਰਬ ਪਾਰਟੀ ਵਫ਼ਦ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਖਾਸ ਕਰਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰ ਮੁਲਕਾਂ ਵਿਚ ਭੇਜੇ ਜਾਣਗੇ। ਇਹ ਵਫ਼ਦ ਭਾਰਤ ਦੀ ਅਤਿਵਾਦ ਪ੍ਰਤੀ ਸਿਰਫ਼ ਟਾਲਰੈਂਸ ਨੀਤੀ ਤੇ ਕੌਮੀ ਇਕਜੁੱਟਤਾ ਨੂੰ ਆਲਮੀ ਪੱਧਰ ’ਤੇ ਦਰਸਾਉਣਗੇ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿਵੇਂ ਹੀ ਸਰਬ ਪਾਰਟੀ ਪ੍ਰਚਾਰ ਮੁਹਿੰਮ ਦੇ ਖਰੜੇ ਦਾ ਐਲਾਨ ਕੀਤਾ ਤਾਂ ਥਰੂਰ ਨੇ ਫੌਰੀ ਸਰਕਾਰ ਦੇ ਸੱਦੇ ਨੂੰ ਐਕਸ ’ਤੇ ਸਵੀਕਾਰ ਕਰਦਿਆਂ ਲਿਖਿਆ, ‘‘ਮੈਨੂੰ ਭਾਰਤ ਸਰਕਾਰ ਵੱਲੋਂ ਪੰਜ ਪ੍ਰਮੁੱਖ ਦੇਸ਼ਾਂ ਵਿਚ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨ ਦਾ ਸਨਮਾਨ ਮਿਲਿਆ ਹੈ, ਤਾਂ ਕਿ ਹਾਲੀਆ ਘਟਨਾਵਾਂ ’ਤੇ ਸਾਡੇ ਦੇੇਸ਼ ਦਾ ਪੱਖ ਰੱਖਿਆ ਜਾ ਸਕੇ। ਜਦੋਂ ਗੱਲ ਦੇਸ਼ ਹਿੱਤ ਦੀ ਹੋਵੇ ਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਜੈ ਹਿੰਦ!’’

#ShashiTharoor #ExposePakistan #IndianPolitics #NationalInterest #PakistanTerror #TharoorStatement


Posted By: Daily Suraj Bureau

Latest News