ਗੁਰਜੀਤ ਸਿੰਘ ਬਰਾੜ ਨੂੰ ਖੇਤੀ ਮਹਿਕਮੇ ਵਿੱਚ ਵਾਧੂ ਚਾਰਜ ਸੌਂਪਿਆ
ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਕਮਾਨ ਹੁਣ ਗੁਰਜੀਤ ਸਿੰਘ ਬਰਾੜ ਹਵਾਲੇ ਕੀਤੀ ਹੈ ਜੋ ਇਸ ਵੇਲੇ ਸੰਯੁਕਤ ਡਾਇਰੈਕਟਰ (ਘਣੀ ਖੇਤੀ) ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਖੇਤੀ ਮਹਿਕਮੇ ਦੇ ਮੌਜੂਦਾ ਡਾਇਰੈਕਟਰ ਜਸਵੰਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਗੁਰਜੀਤ ਸਿੰਘ ਬਰਾੜ ਨੂੰ ਹੁਣ ਖੇਤੀ ਵਿਭਾਗ ਦੇ ਡਾਇਰੈਕਟਰ ਦਾ ਅਗਲੇ ਹੁਕਮਾਂ ਤੱਕ ਵਾਧੂ ਚਾਰਜ ਦਿੱਤਾ ਗਿਆ ਹੈ। ਨਵੇਂ ਹੁਕਮਾਂ ਅਨੁਸਾਰ ਜਸਵੰਤ ਸਿੰਘ ਨੂੰ ਪਨਸੀਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੈ। ਜਸਵੰਤ ਸਿੰਘ ਨੇ 1 ਸਤੰਬਰ 2023 ਨੂੰ ਬਤੌਰ ਡਾਇਰੈਕਟਰ ਜੁਆਇਨ ਕੀਤਾ ਸੀ ਅਤੇ ਉਹ ਕਰੀਬ ਢਾਈ ਸਾਲ ਖੇਤੀ ਮਹਿਕਮੇ ਦੇ ਡਾਇਰੈਕਟਰ ਰਹੇ। ਜਸਵੰਤ ਸਿੰਘ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਬਦਲੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Posted By: Daily Suraj Bureau