Daily Suraj

ਪੰਜਾਬੀ

ਏਅਰ ਇੰਡੀਆ ਵੱਲੋਂ ਨਿਊਯਾਰਕ ਅਤੇ ਨੇਵਾਰਕ ਲਈ ਉਡਾਣਾਂ ਰੱਦ

24 Jan, 2026 05:56 PM

ਮੌਸਮ ਦੀ ਖਰਾਬੀ ਦੇ ਮੱਦੇਨਜ਼ਰ ਉਡਾਣਾਂ ਰੱਦ ਕੀਤੀਆਂ ਏਅਰ ਇੰਡੀਆ ਨੇ ਅਮਰੀਕਾ ਦੇ ਨਿਊਯਾਰਕ ਅਤੇ ਨੇਵਾਰਕ ਲਈ 25 ਤੇ 26 ਜਨਵਰੀ ਦੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਉਡਾਣਾਂ ਖਰਾਬ ਮੌਸਮ ਤੇ ਬਰਫਬਾਰੀ ਦੇ ਮੱਦੇਨਜ਼ਰ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆਂ ਦੀਆਂ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਲਈ ਰੋਜ਼ਾਨਾ ਉਡਾਣਾਂ ਚਲਦੀਆਂ ਹਨ। ਏਅਰਲਾਈਨ ਨੇ ਇਸ ਸਬੰਧੀ ਐਕਸ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਅਮਰੀਕਾ ਦੀਆਂ ਏਅਰਲਾਈਨਾਂ ਤੇ ਹੋਰ ਦੇਸ਼ਾਂ ਤੋਂ ਚਲਦੀਆਂ ਏਅਰਲਾਈਨਾਂ ਨੇ ਵੀ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਵਿਚ ਇਨ੍ਹਾਂ ਥਾਵਾਂ ’ਤੇ ਮੌਸਮ ਖਰਾਬ ਹੋਣ ਕਾਰਨ ਉਡਾਣਾਂ ਦੇ ਸਮੇਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।

Latest News