Daily Suraj

ਪੰਜਾਬੀ

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸਤਿਸੰਗ ਸਮਾਰੋਹ

10 Oct, 2026 09:43 AM

ਦਾਰਾ ਟਾਂਕ ਤੇ ਅਮਿਤ ਟਾਂਕ ਵੱਲੋਂ ਸੱਦਾ ਪੱਤਰ ਵੰਡਣ ਦੀ ਮੁਹਿੰਮ, ਡੀ ਜ਼ੋਨ ਵਿੱਚ ਕਈ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ
 

(ਸ਼ਸ਼ੀ ਕਪੂਰ) ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਰੋਹ 25 ਅਕਤੂਬਰ 2026, ਦਿਨ ਐਤਵਾਰ ਨੂੰ ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਸਥਿਤ ਆਈ ਬਲਾਕ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਵਾਲਮੀਕਿ ਰਿਸ਼ੀ ਵੈਲਫੇਅਰ ਫੈਡਰੇਸ਼ਨ ਰਜਿ. ਪੰਜਾਬ ਵੱਲੋਂ ਕਰਵਾਏ ਜਾ ਰਹੇ ਇਸ ਸਮਾਰੋਹ ਦਾ ਸਮਾਂ ਸਵੇਰੇ 10:04 ਵਜੇ ਰੱਖਿਆ ਗਿਆ ਹੈ। ਇਸ ਵਿਸ਼ਾਲ ਧਾਰਮਿਕ ਸਮਾਰੋਹ ਨੂੰ ਸਫਲ ਬਣਾਉਣ ਲਈ ਦਾਰਾ ਟਾਂਕ ਅਤੇ ਅਮਿਤ ਟਾਂਕ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਰੋਹ ਸਬੰਧੀ ਸੰਗਤਾਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦੇ ਕੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਡੀ ਜ਼ੋਨ ਵਿੱਚ ਵਿਜੈ ਪਿਵਹਾਲ, ਮਨਪ੍ਰੀਤ ਸਿੰਘ, ਅਨੁਭਵ ਸਹੋਤਾ, ਸੁਪਰੀਡੈਂਟ ਨਰੇਸ਼ ਕੁਮਾਰ ਅਤੇ ਸ਼ਸ਼ੀ ਕੁਮਾਰ ਨੂੰ ਸੱਦਾ ਪੱਤਰ ਦੇ ਕੇ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਸ ਸਤਿਸੰਗ ਸਮਾਰੋਹ ਦਾ ਮਕਸਦ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣਾ ਅਤੇ ਧਾਰਮਿਕ ਸ਼ਰਧਾ ਤੇ ਆਪਸੀ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਦਾਰਾ ਟਾਂਕ ਅਤੇ ਅਮਿਤ ਟਾਂਕ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ 25 ਅਕਤੂਬਰ ਨੂੰ ਪਰਿਵਾਰਾਂ ਸਮੇਤ ਸਮਾਰੋਹ ਵਿੱਚ ਪਹੁੰਚਣ ਅਤੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਕਰਵਾਏ ਜਾ ਰਹੇ ਵਿਸ਼ਾਲ ਸਤਿਸੰਗ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਦੀ ਸ਼ੋਭਾ ਵਧਾਉਣ।

Latest News