Daily Suraj

ਪੰਜਾਬੀ

ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਦਿਹਾਂਤ

15 Mar, 2021 05:30 AM

ਮਲੋਟ, 15 ਮਾਰਚ- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਬਿਲਕੁਲ ਨੇੜਲੇ ਸਾਥੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਅੱਜ ਦਿਹਾਂਤ ਹੋ ਗਿਆ ਹੈ। ਜਥੇਦਾਰ ਕੋਲਿਆਂਵਾਲੀ ਮੇਦਾਂਤਾ ਹਸਪਤਾਲ ਦਿੱਲੀ ਵਿਖੇ ਜੇਰੇ ਇਲਾਜ ਸਨ ਅਤੇ ਉਨ੍ਹਾਂ ਨੇ ਅੱਜ ਤੜਕੇ ਆਖ਼ਰੀ ਸਾਹ ਲਏ। ਮਲੋਟ ਦੇ ਸਾਬਕਾ ਵਿਧਾਇਕ ਸ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਜਥੇਦਾਰ ਕੋਲਿਆਂਵਾਲੀ ਦੀ ਮ੍ਰਿਤਕ ਦੇਹ ਦੁਪਹਿਰ ਤੱਕ ਪਿੰਡ ਕੋਲਿਆਂਵਾਲੀ ਵਿਖੇ ਪਹੁੰਚਣ ਦੀ ਉਮੀਦ ਹੈ।

Posted By: Daily Suraj Bureau

Latest News