ਐਨ.ਆਰ. ਆਈ ਆਪਣੀ ਦਰਦ ਭਰੀ ਜਿੰਦਗੀ ਦੀ ਦਾਸਤਾਨ ਪੱਤਰਕਾਰਾ ਨੂੰ ਦੱਸਦੀ ਹੋਈ।
(ਜੱਗੀ) ਲੁਧਿਆਣਾ ਦੀ ਰਹਿਣ ਵਾਲੀ ਐਨ.ਆਰ.ਆਈ ਜੋਗਿੰਦਰ ਕੌਰ ਸੰਧੂ ਆਪਣੀ ਦਰਦ ਭਰੀ ਜਿੰਦਗੀ ਦੀ ਦਾਸਤਾਨ ਪੱਤਰਕਾਰਾ ਨੂੰ ਦੱਸਦੀ ਹੋਈ ਸੰਧੂ ਨੇ ਪੱਤਰਕਾਰਾ ਨੂੰ ਦੱਸਿਆ ਕਿ 13-12-2004 ਨੂੰ ਐਸ.ਐਚ.ਓ.ਆਰ.ਕੇ ਮਾਡਲ ਟਾਊਨ ਲੁਧਿਆਣਾ ਤੇ ਉਸ ਦੇ ਗੁੰਡੇ ਅਨਸਰਾਂ ਨੇ ਮੇਰੇ ਘਰ ‘ਚ ਡਾਕਾ ਮਾਰ ਕੇ ਲੁੱਟਣ ਤੇ ਸ਼ਰੇਆਮ ਰਸਤੇ’ਚ ਘੇਰ ਕੇ ਗੋਲਡ, ਕੈਸ਼ ਤੇ ਹੋਰ ਕੀਮਤੀ ਸਮਾਨ ਅਤੇ ਡਾਕੂਮੈਟਸ ਖੋਹ ਕੇ ਮੇਰੇ ਤੇ ਝੂਠੇ ਕੇਸ ਪਾ ਕੇ ਮੈਨੂੰ ਜੇਲ ਭੇਜ ਦਿੱਤਾ। ਝੂਠੇ ਕੇਸ ਤੋ ਬਰੀ ਹੋ ਕੇ ਸੰਧੂ ਨੇ ਦੱਸਿਆ ਕੀ ਵਾਰ ਮੈਨੂੰ ਮਾਰਨ ਦੀ ਕੋਸ਼ਿਸ ਵੀ ਕੀਤੀ ਗਈ ਲੇਕਿਨ ਇਹਨਾ ਗੁੰਡਾ ਅਨਸਰਾ ਤੋ ਬੱਚ ਨਿਕਲੀ। ਇਹਨਾ ਗੁੰਡੇ ਅਨਸਰਾ ਤੇ ਐਸ.ਐਚ.ਓ.ਆਰ.ਕੇ ਤੇ ਸੰਧੂ ਦੇ ਵੱਲੋ ਪੁਲਿਸ ਦੇ ਕਈ ਉੱਚ ਅਧਿਕਾਰੀਆ ਨੂੰ ਇਸ ਦੀ ਸਕਾਇਤ ਵੀ ਕੀਤੀ। ਪਰ ਕਿਸੇ ਨੇ ਵੀ ਮੇਰੀ ਗੱਲ ਨਹੀ ਸੁਣੀ ਤੇ ਨਾਂ ਹੀ ਅੱਜੇ ਤੱਕ ਮੇਰਾ ਲੁੱਟਿਆ ਹੋਇਆ ਕੀਮਤੀ ਸਮਾਨ ਵਾਪਿਸ ਕੀਤਾ। 22 ਸਾਲ ਤੱਕ ਕਾਨੂੰਨ ਦੇ ਸਹਾਰੇ ਆਪਣੀ ਜਿੰਦਗੀ ਇੱਕ ਹਿੱਸਾ ਬਤੀਤ ਕੀਤਾ। ਪਰ ਮੈਨੂੰ ਇਨਸਾਫ ਨਹੀ ਮਿਲਿਆ । ਉਸਨੇ ਕਿਹਾ ਕਿ 26 ਜਨਵਰੀ ਤੇ 15 ਅਗਸਤ ਨੂੰ ਉਸ ਝੰਡੇ ਨੂੰ ਫਹਿਲਾੳਣ ਦੇ ਲਈ ਭੱਜਦੇ ਹਨ ਵੱਡੇ-ਵੱਡੇ ਲੀਡਰ ਜੋ ਸ਼ਹੀਦੇ ਆਜਮ ਭਗਤ ਸਿੰਘ ਤੇ ਹੋਰ ਸ਼ਹੀਦਾ ਨੇ ਜਿੰਨਾ ਨੇ ਆਪਣੇ ਦੇਸ਼ ਦੇ ਲਈ ਕੁਰਬਾਨੀਆ ਦਿੱਤੀਆ। ਉਹਨਾ ਦੀਆਂ ਦਿੱਤੀਆ ਕੁਰਬਾਨੀਆ ਸਦਕਾ ਅੱਜ ਅਸੀ ਅਜਾਦੀ ਦਾ ਆਨੰਦ ਮਾਣ ਰਹੇ ਹਾਂ। ਪਰ ਇਹ ਦੁਸ਼ਟ ਅਜਾਦੀ ਦੇ ਦੋਖੀ ਕੁਰਸੀਆ ਤੇ ਬੈਠ ਕੇ ਸਾਡੇ ਘਰ ਬਾਰ ਲੁੱਟਣ ਦਾ ਹੁਕਮ ਦਿੰਦੇ ਹਨ। ਸਾਡਾ ਪੰਜਾਬ ਜਵਾਨਾ ਤੇ ਕਿਸਾਨਾ ਤੇ ਐਸ ਕਰਦਾ ਸੀ। ਪਰ ਹੁਣ ਕਿਸਾਨ ਬਾਰਡਰਾ ਤੇ ਰੁਲ ਗਏ ਤੇ ਜਵਾਨ ਨਸ਼ੇ ਦਾ ਸ਼ਿਕਾਰ ਬਣਾ ਦਿੰਤੇ। ਪੰਜਾਬ ‘ਚ ਕੋਈ ਵੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ ਨਹੀ ਕਰ ਰਿਹਾ। ਮੈ 22 ਸਾਲ ਤੋਂ ਕਾਨੂੰਨ ਦਾ ਪਲਾ ਫੜਿਆ ਹੋਇਆ ਹੈ। ਜਿਸ ਦਾ ਨਤੀਜਾ ਹੁਣ ਨਿਕਲ ਆਇਆ ਹੈ।ਮੇਰਾ ਲੁੱਟਿਆ ਹੋਇਆ ਕੀਮਤੀ ਸਮਾਨ ਮੈਨੂੰ ਅੱਜੇ ਤੱਕ ਕਿਸੇ ਨੇ ਨਹੀ ਦਿੱਤਾ। ਮੈ ਲੈਡ ਮਾਫੀਆ ਤੇ ਭ੍ਰਿਸਟ ਪੁਲਿਸ਼ ਅਫਸਰਾ ਤੋ ਤੰਗ ਆ ਕੇ 26 ਜਨਵਰੀ ਨੂੰ ਦਾਹਵਤ ਦੇਵਾਗੀ। ਇਹ ਮੇਰੀ ਮੇਰੇ ਪੰਜਾਬ ਦੀ ਵਿਗੜੀ ਹੋਈ ਸਰਕਾਰ ਅਤੇ ਲਾਂਅ ਐਨ ਆਰਡਰ ਨੂੰ ਸਰਧਾਂਜਲੀ ਹੋਵੇਗੀ।
Posted By: Daily Suraj Bureau