Daily Suraj

ਪੰਜਾਬੀ

ਇਕੁਆਡੋਰ ਦੀ ਜੇਲ੍ਹ ’ਚ ਦੂਜੀ ਵਾਰ ਖੂਨੀ ਝੜਪ; 17 ਮੌਤਾਂ

26 Sep, 2025 09:37 PM

ਇੱਥੋਂ ਦੀ ਇੱਕ ਜੇਲ੍ਹ ਵਿੱਚ ਕੁਝ ਦਿਨਾਂ ਵਿੱਚ ਦੂਜੀ ਵਾਰ ਅੱਜ ਖੂਨੀ ਝੜਪ ਹੋਈ ਜਿਸ ਕਾਰਨ 17 ਜਣਿਆਂ ਦੀ ਮੌਤ ਹੋ ਗਈ। ਇਸ ਖੂਨੀ ਝੜਪ ਦੇ ਕਾਰਨਾਂ ਬਾਰੇ ਹਾਲੇ ਤਕ ਜਾਣਕਾਰੀ ਨਹੀਂ ਮਿਲੀ।


ਕੋਲੰਬੀਆ ਦੀ ਸਰਹੱਦ ਨੇੜੇ ਐਸਮੇਰਾਲਡਾਸ ਦੀ ਇੱਕ ਜੇਲ੍ਹ ਵਿੱਚ ਖੂਨੀ ਝੜਪ ਸ਼ੁਰੂ ਹੋਈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਸੈੱਲ ਬਲਾਕਾਂ ਵਿੱਚ 17 ਕੈਦੀ ਮ੍ਰਿਤਕ ਮਿਲੇ। ਇਸ ਤੋਂ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿਚ ਹੋਈ ਝੜਪ ਵਿਚ 14 ਕੈਦੀਆਂ ਦੀ ਮੌਤ ਹੋ ਗਈ ਸੀ ਤੇ 14 ਕੈਦੀ ਜ਼ਖ਼ਮੀ ਹੋ ਗਏ ਸਨ।

Latest News