ਪ.ਸ.ਸ.ਫ.ਜਲੰਧਰ ਨੇ 12 ਫਰਵਰੀ ਦੀ ਕੌਮੀ ਹੜਤਾਲ ਵਿੱਚ ਸ਼ਮੂਲੀਅਤ ਕਰਨ ਦਾ ਕੀਤਾ ਐਲਾਨ
ਫਗਵਾੜਾ (ਅਸ਼ੋਕ ਸ਼ਰਮਾ) ਪੰਜਾਬ ਸੁਬਾਰਾਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਕੀਤੀ ਗਈ।ਮੀਟਿੰਗ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਵਿਛੜ ਚੁੱਕੇ ਪ੍ਰਿੰਸੀਪਲ ਪਿਆਰਾ ਸਿੰਘ ਹੁਸ਼ਿਆਰਪੁਰ ਮੁਲਾਜਮ ਆਗੂ ਜਤਿੰਦਰ ਕੁਮਾਰ ਫਰੀਦਕੋਟ ਦੀ ਮਾਤਾ ਅਤੇ ਆਸ਼ਾ ਵਰਕਰ ਯੂਨੀਅਨ ਦੀ ਸਫਾਈ ਆਗੂ ਲਖਵਿੰਦਰ ਕੌਰ ਤਰਨ ਤਰਨ ਦੇ ਪਤੀ ਕਾਮਰੇਡ ਜਸਪਾਲ ਸਿੰਘ ਢਿੱਲੋਂ ਦੇ ਬੇਵਕਤੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਛੜ ਚੁੱਕੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਪਿਛਲੇ ਸੰਘਰਸ਼ਾਂ ਦਾ ਰੀਵਿਊ ਕਰਦੇ ਹੋਏ ਕੀਤੀ ਗਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ (A. I. S. G. E. F.) ਦੀ 23 ਜਨਵਰੀ ਤੋਂ 26 ਜਨਵਰੀ 2026 ਤੱਕ ਸਿਰੜੀ (ਮਹਾਂਰਾਸ਼ਟਰ) ਵਿਖੇ ਹੋਈ 18 ਵੀਂ ਨੈਸ਼ਨਲ ਕਾਨਫਰੰਸ ਦੇ ਸਬੰਧ ਵਿੱਚ ਰਿਪੋਰਟਿੰਗ ਕੀਤੀ ਅਤੇ 12 ਫਰਵਰੀ 2026 ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਕੀਤੀ ਜਾ ਰਹੀ ਕੌਮੀ ਹੜਤਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕੌਮੀ ਹੜਤਾਲ ਵਿੱਚ ਸ਼ਾਮਲ ਹੋਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਜਨਰਲ ਸਕੱਤਰ ਮਨੋਜ ਕੁਮਾਰ ਸਰੋਏ ਨੇ ਦੱਸਿਆ ਕਿ ਮੀਟਿੰਗ ਵਿੱਚ 12 ਫਰਵਰੀ ਦੀ ਕੌਮੀ ਹੜਤਾਲ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਸਾਥੀਆਂ ਨੂੰ ਪ.ਸ.ਸ.ਫ. ਦੇ ਸਾਲ 2026 ਦੇ ਕੈਲੰਡਰ ਦੇ ਪੈਸੇ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ ਲਈ ਅਪੀਲ ਕੀਤੀ ਗਈ। **ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਪਹਿਲੀ ਫਰਵਰੀ ਨੂੰ ਲੁਧਿਆਣੇ ਵਿਖੇ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਬਜਟ ਸੈਸ਼ਨ ਦੇ ਮੌਕੇ ਤੇ ਚੰਡੀਗੜ੍ਹ ਵਿਖੇ ਹੋਣ ਵਾਲੀਆਂ ਰੈਲੀਆਂ/ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਅਤੇ ਹੁਣ ਤੋਂ ਹੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੀਆਂ ਹੋ ਰਹੀਆਂ ਸੈਨੇਟ ਚੋਣਾਂ ਲਈ ਸੁਰਜੀਤ ਸਿੰਘ ਮੋਹਾਲੀ ਨੂੰ ਕਾਮਯਾਬ ਕਰਨ ਲਈ ਆਪਣੀਆਂ ਵੋਟਾਂ ਬਣਾਉਣ ਅਤੇ ਸਮੇਂ ਸਿਰ ਵੋਟ ਪਾਉਣ ਲਈ ਵੀ ਅਪੀਲ ਕੀਤੀ ਗਈ। ਇਹਨਾਂ ਸਾਰੇ ਫੈਸਲਿਆਂ ਨੂੰ ਜ਼ਿਲ੍ਹੇ ਅੰਦਰ ਲਾਗੂ ਕਰਵਾਉਣ ਲਈ 07 ਅਤੇ 08 ਫਰਵਰੀ 2026 ਨੂੰ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਤਰਸੇਮ ਮਾਧੋਪੁਰੀ ਅਤੇ ਕੁਲਦੀਪ ਵਾਲੀਆ ਸੂਬਾ ਕਮੇਟੀ ਮੈਂਬਰ,ਪੁਸ਼ਪਿੰਦਰ ਕੁਮਾਰ ਵਿਰਦੀ,ਮਨੋਜ ਕੁਮਾਰ ਸਰੋਏ, ਕਰਨੈਲ ਫਿਲੌਰ,ਬਲਜੀਤ ਸਿੰਘ ਕੁਲਾਰ,ਜਗੀਰ ਸਿੰਘ ਸਹੋਤਾ, ਅਕਲ ਚੰਦ ਸਿੰਘ, ਜਸਵੀਰ ਸਿੰਘ,ਪ੍ਰੇਮ ਖਲਵਾੜਾ, ਸੁਖਵਿੰਦਰ ਰਾਮ, ਰਾਜਿੰਦਰ ਮਹਿਤਪੁਰ, ਸਤਵਿੰਦਰ ਸਿੰਘ ਫਿਲੌਰ, ਵਿਨੋਦ ਭੱਟੀ,ਬਲਵੀਰ ਸਿੰਘ ਗੁਰਾਇਆ, ਸੁਖਵਿੰਦਰ ਰਾਮ,ਓਮ ਪ੍ਰਕਾਸ਼,ਕਰਮਜੀਤ ਸਿੰਘ ਸੋਨੂੰ, ਮਨਜਿੰਦਰ ਸਿੰਘ, ਧਰਮਿੰਦਰ ਕੁਮਾਰ, ਜਤਿੰਦਰ ਸਿੰਘ, ਸੂਰਤੀ ਲਾਲ, ਸੰਦੀਪ ਰਾਜੋਵਾਲ, ਕੁਲਵੀਰ ਸਿੰਘ,ਹਰੀ ਰਾਮ, ਸਿਮਰਨਜੀਤ ਪਾਸਲਾ, ਚਰਨਜੀਤ ਮਾਹਲਾਂ, ਕਸ਼ਮੀਰ ਕੌਰ ਢੇਸੀ, ਕਰਨੈਲ ਸਿੰਘ ਸੰਧੂ,ਰਤਨ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਸ਼ਾਮਲ ਹੋਏ।
Posted By: Daily Suraj Bureau