Daily Suraj

ਪੰਜਾਬੀ

ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

28 May, 2026 06:28 PM

(ਸੰਦੀਪ ਸ਼ਰਮਾ )-ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਬਣਾਉਣ ਲਈ ਲਗਾਤਾਰ ਵਿਦੇਸ਼ਾਂ ਵਿੱਚ ਜਾ ਰਹੀ ਹੈ। ਪਰ ਇਸ ਤੋਂ ਇਲਾਵਾ ਨੌਜਵਾਨ ਆਪਣੇ ਦੇਸ਼ ਅੰਦਰ ਰਹਿ ਕੇ ਆਪਣਾ ਭਵਿੱਖ ਬਣਾਉਣ ਵਿੱਚ ਜਦੋਂ ਕਾਮਯਾਬ ਨਹੀਂ ਹੁੰਦਾ ਤਾਂ ਉਹ ਆਪਣਾ ਕਈ ਵਾਰ ਦਿਮਾਗੀ ਸੰਤੁਲਨ ਵੀ ਗੁਆ ਬੈਠਦਾ ਹੈ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਥਾਨਕ ਆਦਰਸ਼ ਨਗਰ ਦੇ ਵਾਸੀ ਅਤੇ ਬਿਲਡਿੰਗ ਮੈਟੀਰੀਅਲ ਦਾ ਕੰਮ ਕਰਦੇ ਰਹੇ ਵਪਾਰੀ ਸੁਰਿੰਦਰ ਕੁਮਾਰ ਦੇ ਨੌਜਵਾਨ ਪੁੱਤਰ ਹਨੀ ਨਾਲ ਵਾਪਰਿਆ। ਹਨੀ ਨਾਂਮ ਦਾ ਨੌਜਵਾਨ ਜਿਸ ਦੀ ਉਮਰ 36 ਸੀ ਉਸ ਨੇ ਅੱਜ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਹਨੀ ਅੱਜ ਤੜਕੇ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਯੋਗਾ ਕਰਨ ਚੱਲਿਆ ਹੈ ਪਰ ਉਸਨੇ ਜਾ ਕੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਛਾਲ ਮਾਰ ਦਿੱਤੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲ ਨੇੜ੍ਹੇ ਖੜ੍ਹੇ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ ਵਹਾਅ ਵਿਚ ਰੁੜ ਗਿਆ। ਪਰਿਵਾਰ ਵਲੋਂ ਸਵੇਰ ਤੋਂ ਹੀ ਨਹਿਰ ਵਿਚ ਉਸਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਬਾਅਦ ਦੁਪਹਿਰ ਮ੍ਰਿਤਕ ਹਨੀ ਦੀ ਲਾਸ਼ ਕਟਾਣੀ ਪੁਲ ਨੇੜਿਓਂ ਬਰਾਮਦ ਹੋ ਗਈ। ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਨੌਜਵਾਨ ਹਨੀ ਪਿਛਲੇ 4-5 ਸਾਲ ਤੋਂ ਡਿਪਰੈਸ਼ਨ ’ਚ ਰਹਿੰਦਾ ਸੀ ਜਿਸ ਸਬੰਧੀ ਉਸਦੀ ਦਵਾਈ ਵੀ ਚੱਲਦੀ ਸੀ ਜਿਸ ਦੇ ਚੱਲਦਿਆਂ ਉਸਨੇ ਇਹ ਖੌਫ਼ਨਾਕ ਕਦਮ ਉਠਾ ਲਿਆ। ਮ੍ਰਿਤਕ ਹਨੀ ਦੀ ਪਤਨੀ ਨਗਰ ਕੌਂਸਲ ’ਚ ਪ੍ਰਾਈਵੇਟ ਜਾਬ ਕਰਦੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਛੱਡ ਗਿਆ ਹੈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM