Daily Suraj

ਪੰਜਾਬੀ

ਬਟਾਲਾ: ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਨੌਜਵਾਨ ਗੰਭੀਰ ਜ਼ਖ਼ਮੀ

21 Sep, 2021 05:30 AM

ਬਟਾਲਾ : ਬੀਤੀ ਰਾਤ ਬਟਾਲਾ ਸ਼ਹਿਰ ਵਿਚ ਕਿਸੇ ਝਗੜੇ ਦੇ ਚਲਦਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਅਇਆ ਹੈ। ਦਰਅਸਲ, ਰਾਤ ਬਟਾਲਾ ’ਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਦੋ ਧਿਰਾਂ ‘ਚ ਤਕਰਾਰ ਹੋ ਗਈ, ਜਿਸ ’ਚ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਝਗੜੇ ਨੂੰ ਸੁਲਝਾ ਰਹੇ ਨੌਜਵਾਨ ਦੀ ਛਾਤੀ ਵਿਚ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹੁਣ ਉਸ ਦਾ ਇਲਾਜ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਮ ਸ਼ੰਕਰ ਹੈ।ਬਟਾਲਾ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪ੍ਰੀਤ ਨਾ ਦੇ ਨੌਜਵਾਨ ਨਾਲ ਗੱਡੀ ਦੀ ਪੇਮੈਂਟ ਦਾ ਪੈਸੇ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਪ੍ਰੀਤ ਨੇ ਉਹਨਾਂ ਨੂੰ ਦੇਰ ਰਾਤ ਗੁਰੂ ਨਾਨਕ ਸਕੂਲ ਨੇੜੇ ਬੁਲਾਇਆ ਸੀ। ਜਦ ਉਹ ਅਤੇ ਉਸ ਦੇ ਨਾਲ ਸ਼ੰਕਰ ਉਥੇ ਪਹੁੰਚੇ ਤਾਂ ਪੈਸੇ ਦੇ ਲੈਣ ਦੇਣ ਨੂੰ ਲੈਕੇ ਤਕਰਾਰ ਹੋ ਗਈ ਅਤੇ ਸ਼ੰਕਰ ਉਸ ਝਗੜੇ ’ਚ ਵਿਚ-ਵਿਚਾਲੇ ਹੋ ਕੇ ਛੁਡਾ ਰਿਹਾ ਸੀ ਕਿ ਅਚਾਨਕ ਪ੍ਰੀਤ ਨੇ ਗੋਲੀ ਚਲਾ ਦਿੱਤੀ, ਜੋ ਕਿ ਸ਼ੰਕਰ ਦੇ ਲੱਗ ਗਈ। ਗੋਲੀ ਲੱਗਣ ਕਾਰਨ ਸ਼ੰਕਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਤਜਿੰਦਰ ਸਿੰਘ ਨੇ ਦੱਸਿਆ ਕਿ ਸ਼ੰਕਰ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਦਾ ਇਲਾਜ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ’ਚ ਚਲ ਰਿਹਾ ਹੈ। ਇਸ ਸਭ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਉਥੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਗਈ, ਜਿਸ ਮਗਰੋਂ ਪੁਲਿਸ ਥਾਣਾ ਸਿਵਲ ਲਾਈਨ ਦੇ ASI ਜਾਂਚ ਅਧਕਾਰੀ ਨੇ ਦੱਸਿਆ ਕਿ ਉਹਨਾਂ ਵਲੋਂ ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News