Daily Suraj

ਪੰਜਾਬੀ

ਹੁਸ਼ਿਆਰਪੁਰ ‘ਚ ਪਨਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ: ਚਾਰ ਮੌਤਾਂ

10 Jan, 2026 01:55 PM

ਹੁਸ਼ਿਆਰਪੁਰ ਵਿੱਚ ਸਵੇਰ ਦੀ ਧੁੰਦ ਕਾਰਨ ਕਾਰ ਅਤੇ ਪਨਬੱਸ ਦੀ ਟੱਕਰ (Accident News) ਹੋ ਗਈ। ਇਸ ਹਾਦਸੇ ‘ਚ ਚਾਰ ਜਣਿਆ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਹੋਰ ਗੰਭੀਰ ਜ਼ਖਮੀ ਹੈ। ਮ੍ਰਿਤਕ ਨੌਜਵਾਨ ਊਨਾ, ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਚਾਰੇ ਮ੍ਰਿਤਕ ਆਪਣੇ ਭਤੀਜੇ ਨੂੰ ਛੱਡਣ ਲਈ ਅੰਮ੍ਰਿਤਸਰ ਏਅਰਪੋਰਟ ਜਾ ਰਹੇ ਸਨ। ਇਹ ਹਾਦਸਾ ਤੜਕੇ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ। ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਕਾਰ ਹੁਸ਼ਿਆਰਪੁਰ ਵਿੱਚ ਲਿੰਕ ਰੋਡ ਤੋਂ ਮੇਨ ਸੜਕ ‘ਤੇ ਚੜ੍ਹ ਰਹੀ ਸੀ ਜਦੋਂ ਦਸੂਹਾ ਤੋਂ ਆ ਰਹੀ ਪਨਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।ਘਟਨਾ ਦੀ ਸੂਚਨਾ ਮਿਲਣ ‘ਤੇ ਹਰਿਆਣਾ ਪੁਲਿਸ ਸਟੇਸ਼ਨ ਦੇ ਐਸਐਚਓ ਕਿਰਨ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ (Accident News) ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਊਨਾ ਦੇ ਪਿੰਡ ਚਲੇਟ ਦੇ ਸੁਖਵਿੰਦਰ ਸਿੰਘ, ਸੁਸ਼ੀਲ ਕੁਮਾਰ, ਬ੍ਰਿਜ ਕੁਮਾਰ ਅਤੇ ਅਰੁਣ ਕੁਮਾਰ ਵੱਜੋਂ ਹੋਈ ਹੈ ਜਦੋਂ ਕਿ ਜ਼ਖਮੀ ਨੌਜਵਾਨ ਦਾ ਨਾਮ ਅਮਿਤ ਕੁਮਾਰ ਹੈ।

Latest News