Daily Suraj

ਪੰਜਾਬੀ

ਪਿੰਡ ਕੋਟ ਟੋਡਰ ਮੱਲ ਵਿਖੇ 20ਵਾਂ ਸ਼ਹੀਦੀ ਸਮਾਗਮ 15 ਨੂੰ

13 Dec, 2024 05:30 AM

ਕਾਦੀਆਂ : ਇਥੋਂ ਨਜ਼ਦੀਕ ਪੈਂਦੇ ਪਿੰਡ ਕੋਟ ਟੋਡਰ ਮੱਲ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਡਾਕਟਰ ਲਖਵਿੰਦਰ ਸਿੰਘ ਪਿੰਡ ਕੋਟ ਟੋਡਰ ਮੱਲ, ਕਵੀਸਰ ਮਨਜੀਤ ਸਿੰਘ, ਲਖਵਿੰਦਰ ਸਿੰਘ ਭੰਗੂ, ਦਲਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਨਾਗਰਾ, ਮਨਦੀਪ ਸਿੰਘ ਭੰਗੂ, ਗੁਰਨਾਮ ਸਿੰਘ ਨਾਗਰਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹਨਾਂ ਦੇ ਪਿੰਡ ਚਮਕੌਰ ਸਾਹਿਬ ਦੇ ਸ਼ਹੀਦਾਂ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ 20ਵਾਂ ਸ਼ਹੀਦੀ ਸਮਾਗਮ 15 ਦਸੰਬਰ ਦਿਨ ਐਤਵਾਰ ਨੂੰ ਸਰਕਾਰੀ ਹਾਈ ਸਕੂਲ ਦੀ ਗਰਾਊਂਡ ਪਿੰਡ ਕੋਟ ਟੋਡਰ ਮੱਲ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮਾਗਮ ਵਿੱਚ ਨਾਮਵਰ ਜਥਿਆਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ’ਚ ਭਾਈ ਪ੍ਰਭਜਿੰਦਰ ਸਿੰਘ ਰਿਆੜ ਹਜ਼ੂਰੀ ਰਾਗੀ ਬਾਬਾ ਬਕਾਲਾ ਸਾਹਿਬ ਜੀ ਦਾ ਕੀਰਤਨੀ ਜੱਥਾ, ਭਾਈ ਬਲਬੀਰ ਸਿੰਘ ਪਾਰਸ ਦਾ ਢਾਡੀ ਜਥਾ, ਭਾਈ ਸੁਲੱਖਣ ਸਿੰਘ ਰਿਆੜ ਦਾ ਕਵੀਸ਼ਰੀ ਜਥਾ, ਭਾਈ ਭਗਤ ਸਿੰਘ ਭਿੱਟੇਵੱਡ ਦਾ ਕਵੀਸ਼ਰੀ ਜਥਾ ਅਤੇ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਹਰ ਮਾਈ ਭਾਈ ਨੂੰ ਸਮਾਗਮ ਵਿੱਚ ਪਹੁੰਚ ਕੇ ਲਾਭ ਉਠਾਉਣਾ ਚਾਹੀਦਾ ਹੈ। ਗੁਰੂ ਕਾ ਲੰਗਰ ਅਟੁੱਟ ਵਰਤੇਗਾ।

Latest News