Daily Suraj

ਪੰਜਾਬੀ

ਮੰਦਿਰ ਕੌੜਾ ਖ਼ਾਨਦਾਨ ਕਮੇਟੀ ਨੇ ਸਮਾਗਮ ਸਬੰਧੀ ਲਾਈਆਂ ਡਿਊਟੀਆਂ -ਰਾਕੇਸ਼ ਕੌੜਾ

21 Jan, 2026 03:59 PM

ਫਗਵਾੜਾ(ਅਸ਼ੋਕ ਸ਼ਰਮਾ) ਮੰਦਰ ਕੌੜਾ ਖਾਨਦਾਨ ਕਮੇਟੀ ਦੀ ਇਕ ਅਹਿਮ ਮੀਟਿੰਗ ਸ਼ਿਵ ਮੰਦਿਰ ਬਗੀਚੀ ਰਾਏਕੋਟ ਵਿਖੇ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਤਾਰਾਵਤੀ ਕੌੜਾ ਅਤੇ ਪ੍ਰਧਾਨ ਰਾਕੇਸ਼ ਕੁਮਾਰ ਕੌੜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ 8 ਫਰਵਰੀ ਦਿਨ ਐਤਵਾਰ ਨੂੰ ਕੀਤੇ ਜਾ ਰਹੇ 30ਵੇ ਕੌੜਾ ਪਰਿਵਾਰ ਮਿਲਨ ਸਲਾਨਾ ਸਮਾਗਮ ਦੀਆਂ ਤਿਆਰੀਆਂ ਸੰਬਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਸਮਾਗਮ ਦੀ ਸਫਲਤਾ ਲਈ ਅਹੁਦੇਦਾਰਾਂ ਅਤੇ ਕੌੜਾ ਖ਼ਾਨਦਾਨ ਨਾਲ ਸੰਬੰਧਤ ਪਤਵੰਤੇ ਸਜਣਾ ਦਾ ਡਿਊਟੀਆਂ ਲਗਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਸੁਸ਼ੀਲ ਕੌੜਾ ਨੇ ਦੱਸਿਆ ਕਿ ਕੌੜਾ ਖਾਨਦਾਨ ਦੇ ਸਲਾਨਾ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਕੌੜਾ ਪਰਿਵਾਰ ਆਪਣੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਦੇ ਹਨ ਅਤੇ ਆਸਥਾ ਹੈ ਕਿ ਸੱਚੇ ਮਨੋਂ ਮੰਗੀ ਗਈ ਹਰੇਕ ਮੰਨਤ ਪੂਰੀ ਹੁੰਦੀ ਹੈ।ਇਸ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਵੱਖ ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਜਿਸ ਵਿੱਚ ਲੰਗਰ ਸੇਵਾ ਦੇ ਓਵਰਆਲ ਇੰਚਾਰਜ ਵਿਵੇਕ ਕੌੜਾ ਅਤੇ ਮੁਕੇਸ਼ ਕੌੜਾ ਲੁਧਿਆਣਾ ਵਾਲਿਆ ਨੂੰ ਨਿਯੁਕਤ ਕੀਤਾ ਗਿਆ ਸੁਸ਼ੀਲ ਕੌੜਾ ਨੇ ਹੋਰ ਦੱਸਿਆ ਕਿ ਕੌੜਾ ਖ਼ਾਨਦਾਨ ਦੇ ਵੱਡ ਵਡੇਰਿਆਂ ਦੇ ਸਥਾਨ ਤਲਵੰਡੀ ਰਾਏ ਕਲਾਂ ਵਿਖੇ 8 ਫਰਵਰੀ ਨੂੰ ਸਵੇਰੇ 9 ਵਜੇ ਹਵਨ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਕਮੇਟੀ ਦੇ ਵਿੱਤ ਸਕੱਤਰ ਰਮਨ ਕੌੜਾ,ਗੁਲਸ਼ਨ ਕੁਮਾਰ ਕੌੜਾ,ਰਜਿੰਦਰ ਕੁਮਾਰ ਕੌੜਾ,ਸੁਸ਼ੀਲ ਕੁਮਾਰ ਕੌੜਾ,ਗੁਲਸ਼ਨ ਰਾਏ ਕੌੜਾ,ਮਦਨ ਲਾਲ ਕੌੜਾ, ਵਿਕਰਾਂਤ ਕੌੜਾ,ਵਿਵੇਕ ਕੌੜਾ,ਰਜਨੀਸ਼ ਕੌੜਾ,ਕੁਸੂਮ ਕੌੜਾ,ਪ੍ਰਦੀਪ ਕੌੜਾ, ਕਮਲ ਕੌੜਾ,ਮੁਕੇਸ਼ ਕੌੜਾ,ਅਮਿਤ ਕੌੜਾ,ਰਾਹੁਲ ਕੌੜਾ,ਰੋਹਿਤ ਕੌੜਾ,ਬੂਟਾ ਰਾਮ ਕੌੜਾ,ਸ਼ਿਵ ਕੌੜਾ,ਵਰਿੰਦਰ ਕੁਮਾਰ,ਸਤੀਸ਼ ਕੌੜਾ,ਸ਼ੇਖਰ ਕੌੜਾ,ਵਿੱਕੀ ਕੌੜਾ ਆਦਿ ਹਾਜਰ ਸਨ।

Posted By: Daily Suraj Bureau

Latest News