Daily Suraj

ਪੰਜਾਬੀ

ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਕਰਨ ਦਾ ਮਾਮਲਾ: ਨੌਜਵਾਨ ਨੇ ਮੰਗੀ ਮੁਆਫੀ

17 Jan, 2026 01:01 PM

ਅੰਮ੍ਰਿਤਸਰ (Punjab) ਦੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਪਾਣੀ ਨਾਲ ਕੁਰਲੀ ਕਰਨ ਵਾਲੇ ਨੌਜਵਾਨ ਨੇ ਮੁਆਫੀ ਮੰਗ ਲਈ ਹੈ। ਸਰੋਵਰ ਵਿੱਚ ਪਾਣੀ ਨਾਲ ਕੁਰਲੀ ਕਰਨ ਵਾਲਾ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਉਹ ਇੱਕ ਸੋਸ਼ਲ ਮੀਡੀਆ ਇੰਨਫਿਲਿਊਐਂਸਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਜਵਾਨ ਵੱਲੋਂ ਸਰੋਵਰ ਵਿੱਚ ਪਾਣੀ ਨਾਲ ਕੁਰਲੀ ਕਰਨ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ।ਵੀਡੀਓ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਸੁਭਾਨ ਰੰਗਰੀਜ਼ ਨੇ ਵੀਡੀਓ ਜਾਰੀ ਕੀਤੀ ਅਤੇ ਆਪਣੇ ਵੱਲੋਂ ਕੀਤੀ ਇਸ ਹਰਕਤ ਲਈ ਮੁਆਫੀ ਮੰਗੀ। ਨੌਜਵਾਨ ਸੁਭਾਨ ਰੰਗਰੀਜ਼ ਨੇ ਆਪਣੀ ਮੁਆਫੀ ਵਾਲੀ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਕਿਹਾ, “ਭਰਾਵੋ, ਮੈਂ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ (Punjab) ਗਿਆ ਸੀ। ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ। ਮੈਂਨੂੰ ਉਥੋਂ ਦੀ ਮਰਿਆਦਾ ਦਾ ਪਤਾ ਨਹੀਂ ਸੀ।। ਮੇਰੇ ਕੋਲੋਂ ਉੱਥੇ ਗਲਤੀ ਨਾਲ ਸਰੋਵਰ ‘ਚ ਹੀ ਕੁਰਲੀ ਹੋ ਗਈ ਸੀ। ਮੈਂ ਆਪਣੇ ਸਾਰੇ ਪੰਜਾਬੀ ਭਰਾਵਾਂ ਤੋਂ ਮੁਆਫੀ ਮੰਗਦਾ ਹਾਂ। ਜਦੋਂ ਮੈਂ ਉੱਥੇ ਆਵਾਂਗਾ ਤਾਂ ਮੈਂ ਮੁਆਫੀ ਮੰਗਾਂਗਾ। ਮੈਂ ਸਮੁੱਚੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਾ ਹਾਂ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਹ ਸਾਰਾ ਵਿਵਾਦ ਉਦੋਂ ਖੜ੍ਹਾ ਹੋਇਆ ਸੀ ਜਦੋਂ ਇੰਸਟਾਗ੍ਰਾਮ ਰੀਲ ਪੋਸਟ ਕਰਨ ਵਾਲੇ ਨੌਜਵਾਨ ਸੁਭਾਨ ਰੰਗਰੀਜ਼ ਨੇ ਆਪਣੇ ਆਪ ਨੂੰ ਮੁਸਲਿਮ ਸ਼ੇਰ ਦੱਸਦਿਆਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਰੀਲ ਪੋਸਟ ਕੀਤੀ ਸੀ। ਸੁਭਾਨ ਰੰਗਰੀਜ਼ ਵੀਡੀਓ ਵਿੱਚ, ਉਹ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਬੈਠਾ ਸੀ। ਇਸ ਦੌਰਾਨ, ਉਹ ਦੋ ਜਾਂ ਤਿੰਨ ਘੁੱਟ ਪਾਣੀ ਮੁੰਹ ਵਿੱਚ ਲੈਂਦਾ ਹੈ ਅਤੇ ਫੇਰ ਉਹ ਸਰੋਵਰ ਵਿੱਚ ਹੀ ਕੁਰਲੀ ਕਰ ਦਿੰਦਾ ਹੈ। ਇਸ ਦੌਰਾਨ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਿਮੰਦਰ ਸਾਹਿਬ ਉਸਦੇ ਸਾਹਮਣੇ ਹੈ।”

Posted By: Daily Suraj Bureau

Latest News