Daily Suraj

ਪੰਜਾਬੀ

ਇਜ਼ਰਾਈਲੀ ਹਮਲੇ 'ਚ ਈਰਾਨ ਦੇ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਜਾਨ ਗਈ

17 Jun, 2025 09:06 PM

ਤਹਿਰਾਨ : ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਅ ਪੰਜਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਈਰਾਨ ਦੇ ਚੋਟੀ ਦੇ ਫੌਜੀ ਅਧਿਕਾਰੀ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਇਕ ਹਵਾਈ ਹਮਲੇ ਵਿਚ ਮੌਤ ਹੋ ਗਈ ਹੈ। ਇਹ ਜਾਣਕਾਰੀ ਈਰਾਨੀ ਫੌਜ ਨੇ ਦਿੱਤੀ ਹੈ। ਸ਼ਾਦਮਾਨੀ ਈਰਾਨ ਦੇ ਖਾਤਮ-ਅਲ-ਅੰਬੀਆ ਹੈੱਡਕੁਆਰਟਰ ਯਾਨੀ ਫੌਜੀ ਐਮਰਜੈਂਸੀ ਕਮਾਂਡ ਦੇ ਮੁਖੀ ਸਨ। ਉਨ੍ਹਾਂ ਨੇ ਇਹ ਅਹੁਦਾ ਸਿਰਫ਼ 4 ਦਿਨ ਪਹਿਲਾਂ ਹੀ ਸੰਭਾਲਿਆ ਸੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੀ ਥਾਂ ’ਤੇ ਸੌਂਪੀ ਗਈ ਸੀ, ਜੋ ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਸਨ। ਰਾਸ਼ਿਦ ਦੀ ਪਿਛਲੇ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿਚ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,481 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ, ਇਜ਼ਰਾਈਲ ਵਿਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹੋਏ ਹਨ।

#IsraelIranConflict #AliShadmani #MiddleEastTensions #MilitaryStrike #IranianGeneralKilled #GlobalSecurity #RevolutionaryGuards #GeopoliticalCrisis

Latest News