ਮੋਟਰਸਾਈਕਲ ਤੇ ਮਿਲਟਰੀ ਗੱਡੀ ਦੀ ਟੱਕਰ 'ਚ 1 ਦੀ ਮੌਤ, ਦੋ ਜ਼ਖਮੀ
ਖਾਲੜਾ : ਕਸਬਾ ਖਾਲੜਾ ਦੇ ਨੇੜਿਓਂ ਲੰਘਦੀ ਅਪਰਬਾਰੀ ਦੁਆਬ ਨਹਿਰ ਦੇ ਨਾਲ-ਨਾਲ ਬਣੀ ਪੱਕੀ ਸੜਕ ਉਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮਿਲਟਰੀ ਦੀ ਗੱਡੀ ਨਾਲ ਟੱਕਰ ਹੋਣ ਦੀ ਖਬਰ ਹੈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਅਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਾਲੜਾ ਵਜੋਂ ਹੋਈ ਹੈ ਜਦੋਂਕਿ ਅਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਗੰਭੀਰ ਜ਼ਖਮੀ ਹੋਏ ਹਨ।
#RoadAccident #MilitaryVehicleCrash #MotorcycleAccident #PunjabNews #OneDeadTwoInjured #TrafficAccident #PoliceInvestigation