ਯੂਪੀ: ਡਰਾਫਟ ਵੋਟਰ ਸੂਚੀ ਵਿੱਚੋਂ 2.89 ਕਰੋੜ ਨਾਮ ਹਟਾਏ
31 ਦਸੰਬਰ ਨੂੰ ਪ੍ਰਕਾਸ਼ਤ ਹੋਵੇਗੀ 12.55 ਕਰੋਡ਼ ਵੋਟਰਾਂ ਦੀ ਸੂਚੀ
ਲਖਨਊ,
ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਮੁੜ ਵਿਸ਼ੇਸ਼ ਸੁਧਾਈ ਤੋਂ ਬਾਅਦ ਡਰਾਫਟ ਵੋਟਰ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ 31 ਦਸੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਇਸ ਵਿੱਚੋਂ ਲਗਪਗ 12.55 ਕਰੋੜ ਵੋਟਰਾਂ ਦੇ ਨਾਂ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਲਗਪਗ 2.89 ਕਰੋੜ ਨਾਮ ਹਟਾ ਦਿੱਤੇ ਗਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਸੂਚੀ ਵਿਚੋਂ ਬਾਹਰ ਕੀਤਾ ਗਿਆ ਹੈ, ਉਹ 1 ਜਨਵਰੀ ਤੋਂ ਆਪਣੇ ਇਤਰਾਜ਼ ਦਾਖਲ ਕਰ ਸਕਦੇ ਹਨ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨਵਦੀਪ ਰਿਣਵਾ ਨੇ ਦੱਸਿਆ ਕਿ ਡਰਾਫਟ ਸੂਚੀ ਵਿੱਚ ਸ਼ਾਮਲ ਹੋਣ ਵਾਲੇ 12,55,56,000 ਵੋਟਰਾਂ ਵਿੱਚੋਂ 1 ਕਰੋੜ ਤੋਂ ਵੱਧ ਅਣਮੈਪਡ ਸ਼੍ਰੇਣੀ ਵਿੱਚ ਹਨ। ਉਨ੍ਹਾਂ ਨੂੰ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਭੇਜੇ ਜਾਣਗੇ। ਵੋਟਰ ਸੂਚੀਆਂ ਦਾ ਲਗਪਗ 52 ਦਿਨਾਂ ਦਾ ਵਿਸ਼ੇਸ਼ ਮੁੜ ਸੁਧਾਈ (SIR) ਅਮਲ 4 ਨਵੰਬਰ ਨੂੰ ਸ਼ੁਰੂ ਹੋਇਆ ਸੀ।
Posted By: Daily Suraj Bureau