Daily Suraj

ਪੰਜਾਬੀ

328 ਲਾਪਤਾ ਸਰੂਪਾਂ ਦੇ ਅਤੇ ਹੋਰ ਮੁੱਦਿਆਂ ਦਾ ਇਕੋ ਹੱਲ ਤੁਰੰਤ ਜਰਨਲ ਚੋਣਾ ਕਰਵਾ ਕੇ ਨਵਾਂ ਹਾਊਸ ਬਣੇ-ਮਾਨ

31 Dec, 2025 05:10 PM

ਫਤਹਿਗੜ੍ਹ ਸਾਹਿਬ ( ਮੁਖ਼ਤਿਆਰ ਸਿੰਘ)
 

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਬੀਤੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੀ ਸਿੱਖ ਸੰਸਥਾਂ ਦੇ ਪ੍ਰਬੰਧ ਉਤੇ ਵੱਡੇ ਪ੍ਰਸਨ ਚਿੰਨ ਲਗਦੇ ਆ ਰਹੇ ਹਨ ਜਿਸ ਕਾਰਣ ਸਰਕਾਰ ਨੂੰ 328 ਸਰੂਪਾਂ ਦੇ ਮਾਮਲੇ ਵਿਚ ਦਖਲ ਦੇਣ ਦੀ ਲੋੜ ਪਈ। ੳਨ੍ਹਾਂ ਕਿਹਾ ਕਿ ਇਹ ਸਭ ਲਬੇਂ ਸਮੇਂ ਤੋਂ ਇਸ ਸੰਸਥਾ ਵਿਚ ਆਈਆਂ ਵੱਡੀਆਂ ਖਾਮੀਆਂ ਤੇ ਤਾਨਾ ਸ਼ਾਹੀ ਸੋਚ ਨਾਲ ਚਲ ਰਹੇ ਪ੍ਰਬੰਧ ਦੀ ਬਦੋਲਤ ਹੈ, ਜੇਕਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਹੀ ਸਮੇਂ ਤੇ ਸਹੀ ਦਿਸ਼ਾ ਵੱਲ ਲਾਪਤਾ ਹੋਏ ਸ਼ਰੂਪਾਂ ਦੇ ਦੋਸ਼ੀਆਂ ਵਿਰੁੱਧ ਖੁਦ ਹੀ ਅਮਲ ਕਰ ਦਿੰਦੇ ਤਾਂ ਹਾਈ ਕੋਰਟ ਅਤੇ ਸਰਕਾਰ ਨੂੰ ਦਖਲ ਦੇਣ ਦੀ ਲੋੜ ਹੀ ਨਹੀਂ ਸੀ ਪੈਣੀ। ਉਨ੍ਹਾਂ ਕਿਹਾ ਕਿ ਇਹ ਸਭ ਮਸਲੇ ਦਿਨ ਬਦਿਨ ਪੇਚੀਦਾ ਇਸ ਲਈ ਹੋ ਰਹੇ ਹਨ ਕੇ ਇਸ ਸੰਸਥਾ ਉਤੇ ਲੰਮੇ ਸਮੇਂ ਤੋਂ ਕਾਬਜ਼ ਧੜਾ ਸ੍ਰੋਮਣੀ ਕਮੇਟੀ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਜੁਮੇਵਾਰੀ ਤੋਂ ਭੱਜਦਾ ਆ ਰਿਹਾ ਹੈ ਜਦੋਂ ਤਕ ਨਵੀ ਚੋਣ ਹੋ ਕੇ ਨਵਾਂ ਹਾਊਸ ਨਹੀਂ ਆਉਂਦਾ ਉਸ ਸਮੇਂ ਤਕ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਸਕੇਗਾ, ਇਸ ਲਈ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਨੂੰ ਅਤੁਰੰਤ ਇਹ ਚੋਣਾਂ ਕਰਵਾਉਂਣੀਆਂ ਚਾਹੀਦੀਆਂ ਹਨ। ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਕੈਨੇਡਾ ਇੰਗਲੈਂਡ, ਪਾਕਿਸਤਾਨ, ਅਮਰੀਕਾ, ਹਰਿਆਣਾ ਅਤੇ ਪੰਜਾਬ ਵਿਚ ਜੋ ਹੁਕਮਰਾਨਾਂ ਵੱਲੋਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਕੀਤਾ ਗਿਆ ਉਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਆਪਣੇ ਫਰਜਾਂ ਦੀ ਪੂਰਤੀ ਨਾ ਕਰਕੇ ਕੋਈ ਆਵਾਜ਼ ਨਹੀਂ ਉਠਾਈ। ਸ਼੍ਰੀ ਕਰਤਾਰਪੁਰਰ ਸਾਹਿਬ ਦੇ ਲਾਂਘੇ ਅਤੇ ਵਪਾਰ ਲਈ ਵਾਹਗਾ ਸਰਹੰਦ ਨੂੰ ਖੋਲਣ ਲਈ ਕੋਈ ਅਮਲ ਨਹੀਂ ਕੀਤਾ, ਨਾ ਹੀ ਜੇਲਾਂ ਵਿਚੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਂਣ ਲਈ ਕੋਈ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਸਾਮਣੇ ਰੋਸ਼ ਮੁਜਾਹਰੇ ਧਰਨੇ ਕੀਤੇ ਜਾਂਦੇ ਆ ਰਹੇ ਹਨ ਅਤੇ 9 ਸਤੰਬਰ 2022 ਨੂੰ ਪਾਰਟੀ ਦੇ ਅਹੁੱਦੇਦਾਰਾਂ ਸਮੇਤ 40 ਹਜ਼ਾਰ ਪੰਜਾਬੀਆਂ ਅਤੇ ਸਿੱਖਾਂ ਦੇ ਦਸਖਤਾਂ ਵਾਲਾਂ ਪੱਤਰ ਉਸ ਸਮੇਂ ਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰਨ ਸਿੰਘ ਨੂੰ ਦਿੱਤਾ ਸੀ ਤਾਂ ਕਿ ਪੁਲਿਸ 328 ਸਰੂਪਾਂ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਅਮਲ ਕਰ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਵਧਦੀ ਖਿੱਚੋਤਾਣ ਖਤਮ ਹੋ ਸਕੇਗੀਅਤੇ ਨਵਾ ਹਾਊਸ ਪ੍ਰਬੰਧ ਨੂੰ ਕੌਮ ਦੀਆਂ ਭਾਵਨਾਵਾਂ ਅਨੁਸਾਰ ਚਲਾ ਸਕੇਗਾ।

Posted By: Daily Suraj Bureau

Latest News