ਸੋਸ਼ਲ ਮੀਡੀਆ ‘ਤੇ ਗਲਤ ਤਸਵੀਰਾਂ ਸ਼ੇਅਰ ਨਾ ਕਰਨ ਲਈ ਆਰਸੀਐਮਪੀ ਦੀ ਚੇਤਾਵਨੀ
ਟੰਬਲਰ ਰਿੱਜ ਘਟਨਾ ਸਬੰਧੀ ਜਾਂਚ ਕਰ ਰਹੀ BC RCMP ਨੇ ਸ਼ੱਕੀ ਸ਼ੂਟਰ ਦੀ ਅਧਿਕਾਰਿਕ ਤਸਵੀਰ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। Dwayne McDonald, ਜੋ ਕਿ ਬੀਸੀ ਆਰਸੀਐਮਪੀ ਦੇ ਕਮਾਂਡਿੰਗ ਅਫਸਰ ਹਨ, ਨੇ Tumbler Ridge ਟਾਊਨ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਇੱਕ ਮਾਸੂਮ ਵਿਅਕਤੀ ਦੀ ਤਸਵੀਰ ਨੂੰ ਸ਼ੂਟਰ ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਦੱਸਿਆ ਕਿ Ontario ਤੋਂ ਇੱਕ ਵਿਅਕਤੀ, ਜਿਸਦਾ ਨਾਂ ਸ਼ੱਕੀ ਨਾਲ ਮਿਲਦਾ ਹੈ, ਨੂੰ ਗਲਤੀ ਨਾਲ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਮੈਕਡੌਨਲਡ ਨੇ ਸਾਫ਼ ਕਿਹਾ ਕਿ ਉਹ ਵਿਅਕਤੀ ਇਸ ਘਟਨਾ ਵਿੱਚ ਸ਼ਾਮਲ ਨਹੀਂ ਹੈ ਅਤੇ ਉਸ ਨੂੰ ਬਿਨਾਂ ਕਾਰਨ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੁਲਿਸ ਨੇ ਜਨਤਾ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਸਿਰਫ਼ ਵੈਰੀਫਾਈ ਕੀਤੀ ਹੋਈ ਜਾਣਕਾਰੀ ਅਤੇ ਅਧਿਕਾਰਿਕ ਤਸਵੀਰਾਂ ਹੀ ਸਾਂਝੀਆਂ ਕੀਤੀਆਂ ਜਾਣ। ਅਧਿਕਾਰੀਆਂ ਮੁਤਾਬਕ ਗਲਤ ਜਾਣਕਾਰੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਮਾਸੂਮ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।
Posted By: Daily Suraj Bureau