Daily Suraj

ਪੰਜਾਬੀ

ਸਰਕਾਰੀ ਪ੍ਰਾਇਮਰੀ ਸਕੂਲ ਵਜੀਦੋਵਾਲ ਵਿਖੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡ ਕੇ ਮਨਾਇਆ 77ਵਾਂ ਗਣਤੰਤਰ ਦਿਵਸ

29 Jan, 2026 05:03 PM

ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਲਹਿਰਾਇਆ ਕੌਮੀ ਝੰਡਾਫਗਵਾੜਾ (ਅਸ਼ੋਕ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਜੀਦੋਵਾਲ ਤਹਿਸੀਲ ਫਗਵਾੜਾ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਸਮੂਹ ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸ਼ਿਰਕਤ ਕੀਤੀ। ਉਹਨਾਂ ਦਾ ਸਕੂਲ ਪੁੱਜਣ ਤੇ ਸਰਪੰਚ ਰਿੰਪਲ ਕੁਮਾਰ ਅਤੇ ਸਕੂਲ ਇੰਚਾਰਜ ਨੀਨਾ ਬਨਿਆਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਸਕੂਲ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਜਸਵਿੰਦਰ ਸਿੰਘ ਬੰਗੜ ਰਿਟਾ. ਪਿ੍ਰੰਸੀਪਲ ਨੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਹਾਜਰੀਨ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਇਸ ਦਿਨ ਦੇ ਮਹੱਤਵ ਨੂੰ ਸਮਝਦੇ ਹੋਏ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੰਵਿਧਾਨ ਵਿਚ ਦਿੱਤੇ ਅਧਿਕਾਰਾਂ ਦੇ ਨਾਲ ਹੀ ਆਪਣੇ ਫਰਜ਼ਾਂ ਨੂੰ ਵੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾ. ਪਿ੍ਰੰਸੀਪਲ ਹਰਮੇਸ਼ ਪਾਠਕ ਅਤੇ ਕਮਲ ਕੌਸ਼ਲ ਨੇ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਪੰਚਾਇਤ ਵਲੋਂ ਟਰੈਕ ਸੂਟ ਵੰਡੇ। ਬੱਚਿਆਂ ਵਲੋਂ ਦੇਸ਼ ਭਗਤੀ ਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅਖੀਰ ਵਿਚ ਲੱਡੂ ਵੀ ਵੰਡੇ ਗਏ। ਸਰਪੰਚ ਰਿੰਪਲ ਕੁਮਾਰ ਅਤੇ ਮੈਡਮ ਨੀਨਾ ਵਨਿਆਲ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਤੋਸ਼ ਰਾਣੀ, ਸਾਬਕਾ ਪੰਚਾਇਤ ਮੈਂਬਰ ਗੌਰਵ ਸ਼ਰਮਾ, ਨੰਬਰਦਾਰ ਸਤੀਸ਼ ਕੁਮਾਰ ਤੇ ਸੋਮਨਾਥ, ਪਵਨ ਕੁਮਾਰ, ਰਾਕੇਸ਼ ਵਜੀਦੋਵਾਲ, ਦੇਵਾਂਸ਼ ਸ਼ਰਮਾ, ਚੰਦਰ ਮੋਹਨ, ਸ਼ਿਵ ਰਾਮ, ਸੋਹਨ ਲਾਲ, ਹਰਨੇਕ ਕੁਮਾਰ, ਗੁਰਦੇਵ ਰਾਮ, ਮਨਜੀਤ ਲਾਲ, ਸੀਮਾ ਰਾਣੀ, ਬੀਬੀ ਸ਼ਿੰਦੋ, ਰਾਜਕੁਮਾਰ, ਰਵੀ ਦੱਤ, ਬਲਰਾਮ ਕੁਮਾਰ, ਚਮਨ ਲਾਲ, ਦੇਸਰਾਜ, ਬਲਿਹਾਰ ਚੰਦ, ਸਰਬਜੀਤ ਕੌਰ ਆਂਗਨਬਾੜੀ ਵਰਕਰ, ਪੁਸ਼ਪਾ ਆਂਗਨਬਾੜੀ ਵਰਕਰ, ਬੀਬੀ ਨੰਜੋ, ਸਰੋਜ ਰਾਣੀ, ਕਮਲੇਸ਼ ਕੁਮਾਰੀ, ਜੀਵਨ ਰਾਣੀ, ਸੋਨੀਆ ਰਾਣੀ, ਨੀਲਮ, ਅਨੀਤਾ ਰਾਣੀ, ਸੰਤੋਸ਼ ਕੁਮਾਰੀ, ਗੁਰਬਖਸ਼ ਕੌਰ, ਸਤਿਆ, ਪਰਮਜੀਤ ਕੌਰ, ਹੰਸਰਾਜ, ਸੁਰਿੰਦਰ ਕੌਰ, ਅਮਰਜੀਤ ਕੌਰ, ਜਗਤ ਰਾਮ ਤੋਂ ਇਲਾਵਾ ਬ੍ਰਾਹਮਣ ਮੰਡਲ ਫਗਵਾੜਾ ਤੋਂ ਬਿ੍ਰਜ ਲਾਲ ਪਰੂਥੀ, ਅਰੁਣ ਸ਼ਰਮਾ, ਰਾਜਕੁਮਾਰ ਰਾਜੂ, ਚੇਤਨ ਸ਼ਰਮਾ ਆਦਿ ਹਾਜਰ ਸਨ।
 

 

Posted By: Daily Suraj Bureau

Latest News