ਐੱਚਐੱਮਵੀ ਦੀਆਂ ਵਿਦਿਆਰਥਣਾਂ ਧਾਰਮਿਕ ਸਥਾਨਾਂ ਦਾ ਕੀਤਾ ਦੌਰਾ
ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਲਈ ਆਗਰਾ, ਮਥੁਰਾ, ਵਰਿੰਦਾਵਨ ਦਾ ਟਰਿੱਪ ਆਯੋਜਿਤ ਕੀਤਾ ਗਿਆ। ਇਸ ਟਰਿੱਪ ਵਿਚ 29 ਵਿਦਿਆਰਥਣਾਂ ਸ਼ਾਮਲ ਸਨ। ਵਿਦਿਆਰਥਣਾਂ ਨੇ ਆਗਰਾ ਵਿਖੇ ਤਾਜਮਹਿਲ, ਆਗਰਾ ਦਾ ਕਿਲ੍ਹਾ, ਮਥੁਰਾ-ਵਰਿੰਦਾਵਨ ਵਿੱਚ ਬਾਂਕੇ ਬਿਹਾਰੀ ਮੰਦਰ, ਬਰਸਾਨਾ, ਗੋਕੁਲ, ਰਮਨ ਰੇਤੀ, ਰਾਧਾ ਵੱਲਭ, ਨਿਧੀ ਵਨ, ਪ੍ਰੇਮ ਮੰਦਰ ਅਤੇ ਇਸਕਾਨ ਮੰਦਰ ਦਾ ਦੌਰਾ ਕੀਤਾ। ਵਿਦਿਆਰਥਣਾਂ ਨੇ ਇਸ ਟਰਿੱਪ ਵਿੱਚ ਇਤਿਹਾਸਕ ਦੇ ਨਾਲ-ਨਾਲ ਆਧਿਆਤਮਿਕ ਅਨੁਭਵ ਵੀ ਹਾਸਲ ਕੀਤੇ। ਇਸ ਟਰਿੱਪ ਦੇ ਆਯੋਜਨ ਲਈ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦਾ ਧੰਨਵਾਦ ਕੀਤਾ। ਟਰਿਪ ਵਿਚ ਡਾ. ਸੀਮਾ ਖੰਨਾ ਤੇ ਸੰਗੀਤਾ ਭੰਡਾਰੀ ਵੀ ਵਿਦਿਆਰਥਣਾਂ ਨਾਲ ਮੌਜੂਦ ਸਨ।
Posted By: Daily Suraj Bureau