Daily Suraj

ਪੰਜਾਬੀ

ਸੀਬੀਆਈ ਨੇ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ’ਚ 19 ਥਾਵਾਂ ’ਤੇ ਮਾਰੇ ਛਾਪੇ

29 May, 2025 09:24 PM

ਨਵੀਂ ਦਿੱਲੀ : ਸੀਬੀਆਈ ਨੇ ਤਕਨੀਕੀ ਸਹਾਇਤਾ ਦੇ ਬਹਾਨੇ ਜਾਪਾਨੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਗ਼ੈਰ-ਕਾਨੂੰਨੀ ਕਾਲ ਸੈਂਟਰ ਬੰਦ ਕਰਾ ਦਿਤੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਪ੍ਰੇਸ਼ਨ ‘ਚੱਕਰ ਵੀ’ ਤਹਿਤ ਸਾਈਬਰ ਅਪਰਾਧੀਆਂ ਵਿਰੁਧ ਕੇਸ ਦਰਜ ਕਰਨ ਤੋਂ ਬਾਅਦ ਗਰੋਹ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਦੀ ਪਛਾਣ ਕਰਨ ਲਈ ਜਾਪਾਨ ਰਾਸ਼ਟਰੀ ਪੁਲਿਸ ਏਜੰਸੀ ਅਤੇ ਮਾਈਕ੍ਰੋਸਾਫ਼ਟ ਨਾਲ ਮਿਲ ਕੇ ਕੰਮ ਕੀਤਾ।

ਸੀਬੀਆਈ ਨੇ ਇਕ ਬਿਆਨ ’ਚ ਕਿਹਾ, ‘‘ਇਹ ਅੰਤਰਰਾਸ਼ਟਰੀ ਸਹਿਯੋਗ ਅਪਰਾਧੀਆਂ ਦੀ ਪਛਾਣ ਕਰਨ ਅਤੇ ਗਰੋਹ ਨੂੰ ਟਰੈਕ ਕਰਨ ਵਿਚ ਮਹੱਤਵਪੂਰਨ ਸਾਬਤ ਹੋਇਆ, ਜਿਸਦੇ ਨਤੀਜੇ ਵਜੋਂ ਭਾਰਤ ਵਿਚ ਸਫ਼ਲ ਕਾਰਵਾਈ ਹੋਈ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਾਂ ਦੀ ਪਛਾਣ ਹੋਣ ਤੋਂ ਬਾਅਦ, ਸੀਬੀਆਈ ਟੀਮਾਂ ਨੇ ਬੁਧਵਾਰ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ 19 ਥਾਵਾਂ ’ਤੇ ਛਾਪੇਮਾਰੀ ਕੀਤੀ, ਛੇ ਕਥਿਤ ਗਰੋਹ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਗ਼ੈਰ-ਕਾਨੂੰਨੀ ਕਾਲ ਸੈਂਟਰ ਬੰਦ ਕੀਤੇ।

ਬਿਆਨ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿੱਲੀ ਤੋਂ ਆਸ਼ੂ ਸਿੰਘ, ਪਾਣੀਪਤ ਤੋਂ ਕਪਿਲ ਗੱਖੜ, ਰੋਹਿਤ ਮੌਰਿਆ, ਸ਼ੁਭਮ ਜੈਸਵਾਲ, ਅਯੁੱਧਿਆ ਤੋਂ ਵਿਵੇਕ ਰਾਜ ਅਤੇ ਵਾਰਾਣਸੀ ਤੋਂ ਆਦਰਸ਼ ਕੁਮਾਰ ਵਜੋਂ ਹੋਈ ਹੈ।

#CBIRaid #DelhiRaid #HaryanaRaid #UPRaid #CBIActions #CorruptionProbe #CBINews #CBISearch #IndianPolitics #CBIInvestigation


Posted By: Daily Suraj Bureau

Latest News