Daily Suraj

ਪੰਜਾਬੀ

ਬਦੀ ਉੱਤੇ ਨੇਕੀ ਦੀ ਹਮੇਸ਼ਾਂ ਜਿੱਤ ਹੁੰਦੀ ਹੈ : ਪਨੇਸਰ

20 Oct, 2020 05:30 AM

ਅਮਰਗੜ੍ਹ,20 ਅਕਤੂਬਰ(ਹਰੀਸ਼ ਅਬਰੋਲ) ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਕਰੀਬ ਸੌ ਸਾਲ ਤੋਂ ਮੰਚਨ ਕਰ ਰਹੇ 'ਰਾਮਾ ਕਲੱਬ ਅਮਰਗੜ੍ਹ' ਵੱਲੋਂ ਰਾਮਲੀਲਾ ਦਾ ਆਯੋਜਨ ਹਮੇਸ਼ਾ ਦੀ ਤਰ੍ਹਾਂ ਥਾਣਾ ਗਰਾਉਂਡ ਅਮਰਗੜ੍ਹ ਵਿਖੇ ਕੀਤਾ ਜਾ ਰਿਹਾ ਹੈ। ਸੁਰੁੂ ਤੋਂ ਹੀ ਚੱਲ ਰਹੀ ਮਰਿਆਦਾ ਅਨੁਸਾਰ ਇਸ ਵਾਰ ਵੀ ਕਲੱਬ ਦੇ ਮੌਜੂਦਾ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਸਦਕਾ 'ਰਾਮਲੀਲਾ' ਦਾ ਆਗਾਜ਼ ਕੀਤਾ ਗਿਆ। ਜਿਸ ਦਾ ਉਦਘਾਟਨ ਸਵਰਨਜੀਤ ਸਿੰਘ ਪਨੇਸਰ ਐਮਡੀ ਲੈਂਡਫੋਰਸ ਕੰਪਨੀ,ਸਰਬਜੀਤ ਸਿੰਘ ਪਨੇਸਰ ਦਸਮੇਸ ਮਕੈਨੀਕਲ ਵਰਕਸ ਅਤੇ ਸੁੱਖੀ ਘੁੰਮਣ ਯੂਐਸਏ ਦੇ ਭਰਾ ਰਾਜਿੰਦਰ ਸਿੰਘ ਪੱਪੂ ਝੂੰਦਾਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਵਰਨਜੀਤ ਸਿੰਘ ਪਨੇਸਰ ਨੇ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਜਿਉਂਣਾ ਚਾਹੀਦਾ ਅਤੇ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਅਖੀਰ ਬਦੀ ਉੱਤੇ ਨੇਕੀ ਯਾਨੀ ਸੱਚ ਦੀ ਹੀ ਜਿੱਤ ਹੁੰਦੀ ਹੈ। ਇਸ ਮੌਕੇ ਪ੍ਰਵੀਨ ਕੁਮਾਰ ਸਿੰਗਲਾ, ਚੇਅਰਮੈਨ ਚੀਨੂੰ ਕੌਂਸਲ,ਸਰਜੀਵਨ ਕੁਮਾਰ ਭੋਲਾ, ਡਾਕਟਰ ਬੰਟੀ ਸ਼ਰਮਾ, ਰਾਜ ਕੁਮਾਰ ਮੋਦੀ, ਮਾਸਟਰ ਵਿਨੋਦ ਕੁਮਾਰ, ਅਜੈਬ ਸਿੰਘ,ਨਰਿੰਦਰ ਸਿੰਘ ਰਾਜੂ, ਵਿਜੇ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ, ਦਵਾਰਕਾ ਦਾਸ ਭੋਲਾ ਅਤੇ ਕਾਂਤੀ ਜੈਨ ਤੋਂ ਇਲਾਵਾ ਅਨੇਕਾਂ ਰਾਮ ਭਗਤ ਹਾਜ਼ਰ ਸਨ।

Latest News