Daily Suraj

ਪੰਜਾਬੀ

ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ

11 Feb, 2026 01:50 PM

ਬਰਨਾਲਾ ਬਲਜਿੰਦਰ ਸਿੰਘ ਚੋਹਾਨ ਮਿਸ਼ਨ ਨਿਊ ਇੰਡੀਆ ਸੰਗਠਨ ਨੇ ਇਕ ਵੱਡਾ ਅਤੇ ਦੂਰਦਰਸ਼ੀ ਨਿਰਣਾ ਲੈਂਦੇ ਹੋਏ ਭਾਰਤੀ ਨੋਸੈਨਾ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਨੂੰ ਸੰਗਠਨ ਲਈ ਇੱਕ ਇਤਿਹਾਸਕ ਅਤੇ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ।ਗੁਰਜਿੰਦਰ ਸਿੱਧੂ ਦੇਸ ਸੇਵਾ ਵਿੱਚ ਨਿਪੁੰਨ ਅਨੁਸ਼ਾਸਨ ਵਾਲੇ ਝੁਜਰੂ ਵਿਅਕਤੀ ਹਨ ਜਲ ਸੈਨਾ ਵਿੱਚ ਅਧਿਕਾਰੀ ਰਹਿਣ ਉਪਰੰਤ ਰਿਟਾਇਰ ਹੋਕੇ ਸਮਾਜਸੇਵੀ ਰਾਸ਼ਟਰ ਨਿਰਮਾਣ ਨੂੰ ਆਪਣਾ ਉਦੇਸ਼ ਬਣਾਇਆ ਉਹਨਾਂ ਦਾ ਫੌਜ ਦਾ ਅਨੁਭਵ ਲੀਡਰਸ਼ਿਪ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਜਾਂਚ ਹੁਣ ਮਿਸ਼ਨ ਨਿਊ ਇੰਡੀਆ ਨੂੰ ਪੰਜਾਬ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਉਹਨਾਂ ਦੀ ਨਿਯੁਕਤੀ ਦੀ ਘੋਸ਼ਣਾ ਰਾਸ਼ਟਰੀਆ ਪ੍ਰਧਾਨ ਸ੍ਰੀ ਰਵੀ ਚਾਣਕਿਆ ਨੇ ਬਰਨਾਲਾ ਰੈਸਟ ਹਾਊਸ ਪਹੁੰਚ ਕੇ ਕੀਤੀ ਅਤੇ ਕੈਪਟਨ ਸਿੱਧੂ ਨੂੰ ਨਿਯੁਕਤੀ ਪੱਤਰ ਦਿੱਤਾ।ਸਿੱਧੂ ਨੇ ਕੌਮੀ ਪ੍ਰਧਾਨ ਦਾ ਧਨਵਾਦ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਤਨ ਮਨ ਧਨ ਨਾਲ ਮਿਸ਼ਨ ਨਿਊ ਇੰਡੀਆ ਦੀ ਗਤੀਵਿਧੀਆਂ ਨੂੰ ਇਮਾਨਦਾਰੀ ਨਾਲ ਪੂਰੇ ਪੰਜਾਬ ਵਿੱਚ ਲੈਕੇ ਜਾਣਗੇ ਖਾਸ ਕਰ ਨੌਜਵਾਨ ਵਰਗ ਨੂੰ ਸੇਧ ਦਿੱਤੀ ਜਾਵੇਗੀ।ਇਸ ਮੌਕੇ ਐਡਵੋਕੇਟ ਦੀਪਕ ਜਿੰਦਲ ਰਾਕੇਸ਼ ਪੁੰਜ ਸੰਦੀਪ ਜੇਠੀ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਤ੍ਰਿਲੋਚਨ ਸਿੰਘ ਜੋਧਪੁਰ ਬਾਬੂ ਸਿੰਘ ਜਸਵਿੰਦਰ ਸਿੰਘ ਸਿੱਧੂ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਬਲਦੇਵ ਸਿੰਘ ਹਮੀਦੀ ਗੁਰਦੇਵ ਸਿੰਘ ਮੱਕੜ ਬਾਬੂ ਸਿੰਘ ਆਦਿ ਹਾਜਰ ਸਨ।

Posted By: Daily Suraj Bureau

Latest News