Daily Suraj

ਪੰਜਾਬੀ

ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਾਸਨ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ 11 ਫਰਵਰੀ ਨੂੰ ਹੋਣਗੇ ਟਰਾਇਲ, ਨੋਟ ਕਰ ਲਓ ਸਥਾਨ

31 Jan, 2025 05:30 AM

ਚੰਡੀਗੜ੍ਹ : ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 19 ਫਰਵਰੀ ਤੋਂ 8 ਮਾਰਚ 2025 ਤੱਕ ਵੱਖ-ਵੱਖ ਤਰੀਕਾਂ ਨੂੰ ਚੰਡੀਗੜ੍ਹ ਤੇ ਗੁਜਰਾਤ ਵਿਖੇ ਕਰਵਾਇਆ ਜਾ ਰਿਹਾ ਹੈ।

ਪੰਜਾਬ ਦੀ ਅਥਲੈਟਿਕਸ ਤੇ ਯੋਗਾਸਨ ਟੀਮਾਂ ਦੀ ਚੋਣ ਲਈ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ 11 ਫਰਵਰੀ ਨੂੰ ਸਵੇਰੇ 11 ਵਜੇ ਤੇ ਤੈਰਾਕੀ ਟੀਮਾਂ ਦੀ ਚੋਣ ਲਈ ਟਰਾਇਲ ਮਲਟੀਪਰਪਜ਼ ਖੇਡ ਸਟੇਡੀਅਮ ਸੈਕਟਰ 78 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 11 ਵਜੇ ਹੋਣਗੇ।

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ , ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ।

Latest News