Daily Suraj

ਪੰਜਾਬੀ

ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜਪ੍ਰਣਾਲੀ ਬਾਰੇ ਟ੍ਰੇਨਿੰਗ ਮੁਕੰਮਲ

17 Jan, 2025 05:30 AM

ਸ੍ਰੀ ਚਮਕੌਰ ਸਾਹਿਬ : ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਐੱਸਏਐੱਸ ਨਗਰ ਵੱਲੋਂ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜਪ੍ਰਣਾਲੀ ਬਾਰੇ ਟ੍ਰੇਨਿੰਗਾਂ 3 ਦਸੰਬਰ ਤੋਂ 16 ਜਨਵਰੀ ਤਕ 09 ਕੈਪਾਂ ਵਿੱਚ ਕਰਵਾਈਆਂ ਗਈਆਂ। ਜਿਨ੍ਹਾ ਵਿੱਚ ਬਲਾਕ ਦੀਆਂ ਕੁੱਲ 75 ਗ੍ਰਾਮ ਪੰਚਾਇਤਾਂ ਦੇ ਚੁਣੇ ਹੋਏ ਸਰਪੰਚਾਂ ਅਤੇ ਪੰਚਾਂ ਨੂੰ 3 ਰੋਜ਼ਾ ਟ੍ਰੇਨਿੰਗ ਕਰਵਾਈ ਗਈ। ਉਕਤ ਟ੍ਰੇਨਿੰਗ ਐੱਸਆਈਆਰਡੀ ਤੋਂ ਮਾਸਟਰ ਟ੍ਰੇਨਰ ਮਨਜੀਤ ਸਿੰਘ ਅਤੇ ਸੁਖਰਾਜ ਸਿੰਘ ਅਤੇ ਬੀਡੀਪੀਓ ਦਫ਼ਤਰ ਵੱਲੋਂ ਸੁਖਵੀਰ ਸਿੰਘ ਏਪੀਓ (ਮਗਨਰੇਗਾ), ਰੁਪਿੰਦਰ ਕੌਰ ਬੀਪੀਐੱਮ, ਰਾਜਵੀਰ ਸਿੰਘ ਡੀਈਓ ਈ-ਪੰਚਾਇਤ, ਸਿਹਤ ਵਿਭਾਗ ਤੋਂ ਹਰਵਿੰਦਰ ਸਿੰਘ ਸੈਣੀ ਬੀਈਈ, ਸੀਡੀਪੀਓ ਦਫ਼ਤਰ ਵੱਲੋਂ ਜਸਵੀਰ ਕੌਰ ਸੁਪਰਵਾਈਜ਼ਰ, ਜਲ ਸਪਲਾਈ ਦਫ਼ਤਰ ਤੋਂ ਬਲਵਿੰਦਰ ਕੌਰ ਬੀਆਰਸੀ ਅਤੇ ਦਲਜੀਤ ਸਿੰਘ ਐਡਵੋਕੇਟ ਵੱਲੋਂ ਆਪਣੇ-ਆਪਣੇ ਵਿਸ਼ਿਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਅਜੈਬ ਸਿੰਘ ਬੀਡੀਪੀਓ ਸ੍ਰੀ ਚਮਕੌਰ ਸਾਹਿਬ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਇਹ ਟ੍ਰੇਨਿੰਗਾਂ ਉਕਤ ਵਿਭਾਗਾਂ ਦੀਆਂ ਸਕੀਮਾਂ ਨੂੰ ਪਿੰਡ ਪੱਧਰ ‘ਤੇ ਲਾਗੂ ਕਰ ਕੇ ਪਿੰਡ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਸਿੱਧ ਹੋਣਗੀਆਂ ਅਤੇ ਇਨ੍ਹਾਂ ਟ੍ਰੇਨਿੰਗਾਂ ਨੂੰ ਕਰਵਾਉਣ ਦਾ ਸਰਕਾਰ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਉਕਤ ਟ੍ਰੇਨਿੰਗਾਂ ਤੋਂ ਸਿੱਖਿਆ ਪ੍ਰਾਪਤ ਕਰ ਕੇ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪੱਧਰ ‘ਤੇ ਲਾਗੂ ਕਰ ਕੇ ਵਿਕਾਸ ਕੀਤਾ ਜਾ ਸਕੇ। ਜੇਕਰ ਸਰਕਾਰ ਦੀਆਂ ਇਹ ਸਕੀਮਾਂ ਸਹੀ ਤਰੀਕੇ ਨਾਲ ਪਿੰਡ ਪੱਧਰ ’ਤੇ ਲਾਗੂ ਹੋਣਗੀਆਂ ਤਾਂ ਪਿੰਡ ਦੇ ਹੇਠਲੇ ਪੱਧਰ ’ਤੇ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਸਮੇਂ ਗੁਰਮੁੱਖ ਸਿੰਘ ਸੁਪਰਡੈਂਟ, ਕਮਲਜੀਤ ਕੌਰ ਲੇਖਾਕਾਰ, ਕੁਲਵਿੰਦਰ ਕੌਰ, ਵਰਿੰਦਰ ਕੌਰ, ਸੁਖਵੀਰ ਸਿੰਘ ਏਪੀਓ ਆਦਿ ਹਾਜ਼ਰ ਸਨ।

Posted By: Daily Suraj Bureau

Latest News