Daily Suraj

ਪੰਜਾਬੀ

ਕੌਸਲਰ ਹਰਕਰਨਦੀਪ ਸਿੰਘ ਵੈਦ ਵੱਲੋਂ ਦੁੱਗਰੀ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ

26 Nov, 2020 05:30 AM

ਲੁਧਿਆਣਾ, 26 ਨਵੰਬਰ (ਕੁਲਦੀਪ ਸਿੰਘ) -ਨਗਰ ਨਿਗਮ ਕੌਸਲਰ ਸ੍ਰ.ਹਰਕਰਨਦੀਪ ਸਿੰਘ ਵੈਦ ਵੱਲੋਂ ਸਥਾਨਕ ਵਾਰਡ ਨੰਬਰ 44 ਅਧੀਨ ਫੇਸ-1 ਦੁੱਗਰੀ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਕੌਸ਼ਲਰ ਵੈਦ ਨੇ ਦੱਸਿਆ ਕਿ ਪਾਰਕ ਵਿਚ ਲੱਗਾ ਟਿਊਬਵੈੱਲ ਜੋ ਕਿ ਬਹੁਤ ਪੁਰਾਣਾ ਹੋ ਚੁਕਾ ਸੀ ਅਤੇ ਲੇਬਰ ਕਲੋਨੀ ਦੇ ਵਸਨੀਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਉਸ ਦੀ ਜਗ੍ਹਾ ਤੇ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ ਤਾਂ ਜੋ ਉੱਥੇ ਦੇ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰ. ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਆਤਮ ਨਗਰ ਸ੍ਰ. ਕਮਲਜੀਤ ਸਿੰਘ ਕੜਵੱਲ, ਬਲਾਕ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਗੋਪੀ ਸ੍ਰ. ਸੁਖਦੇਵ ਸਿੰਘ ਸ਼ੇਰਾ, ਸ੍ਰ. ਸੁਖਵਿੰਦਰ ਸਿੰਘ ਹੈਪੀ ਕੋਛੜ, ਸ੍ਰ.ਜੋਗਿੰਦਰ ਸਿੰਘ ਜੰਗੀ, ਸ੍ਰ. ਹਰਪ੍ਰੀਤ ਸਿੰਘ ਸਵੱਦੀ, ਸ੍ਰ. ਅਵਤਾਰ ਸਿੰਘ ਬਿੰਜਲ, ਸ੍ਰ. ਬੇਦੀ, ਸ੍ਰੀ ਮਨੋਜ ਕੁਮਾਰ ਅਤੇ ਲਵਕੁਸ਼ ਵੀ ਮੌਜੂਦ ਸਨ।

Latest News