Daily Suraj

ਪੰਜਾਬੀ

ਯਾਦਵ ਨੂੰ ਓਬੀਸੀ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ

07 Jan, 2019 05:30 AM

ਚੰਡੀਗੜ੍ਹ, ਚੰਡੀਗੜ੍ਹ ਕਾਂਗਰਸ ਦੀ ਇੰਚਾਰਜ ਨੀਰਜਾ ਪ੍ਰਜਾਪਤੀ ਨੇ ਅੱਜ ਇਥੇ ਸੈਕਟਰ-35 ਵਿਚ ਪਾਰਟੀ ਦੇ ਓਬੀਸੀ ਵਿੰਗ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਤਿੰਦਰ ਯਾਦਵ ਨੂੰ ਚੰਡੀਗੜ੍ਹ ਇਕਾਈ ਦਾ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।ਸ੍ਰੀਮਤੀ ਪ੍ਰਜਾਪਤੀ ਨੇ ਇਸ ਮੌਕੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਓਬੀਸੀ ਵਿੰਗ ਨੂੰ ਮਜਬੂਤ ਕਰਨ ਦਾ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਓਬੀਸੀ ਵਰਗ ਦੀ ਮੌਜੂਦਾ ਮੋਦੀ ਸਰਕਾਰ ਨਿਰੰਤਰ ਅਣਦੇਖੀ ਕਰਦੀ ਆ ਰਹੀ ਹੈ। ਮੋਦੀ ਦੀ ਸਰਕਾਰ ਹਰੇਕ ਵਰਗ ਅਤੇ ਸਮਾਜ ਵਿਚ ਆਪਸੀ ਮਤਭੇਦ ਪੈਦਾ ਕਰਕੇ ਵੋਟ ਰਾਜਨੀਤੀ ਖੇਡ ਰਹੀ ਹੈ, ਜੋ ਦੇਸ਼ ਲਈ ਘਾਤਕ ਸਾਬਤ ਹੋ ਸਕਦੀ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਸੰਵਿਧਾਨਕ ਸੰਸਥਾਵਾਂ ਦੀ ਵੀ ਦੁਰਵਰਤੋਂ ਕਰਦੀ ਆ ਰਹੀ ਹੈ, ਜੋ ਲੋਕਤੰਤਰ ਲਈ ਵੱਡਾ ਖਤਰਾ ਹੈ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਸਰਕਾਰ ਦੌਰਾਨ ਚੰਡੀਗੜ੍ਹ ਦੇ ਵਿਕਾਸ ਨੂੰ ਬਰੇਕਾਂ ਲੱਗ ਗਈਆਂ ਹਨ।

Posted By: Daily Suraj Bureau

Latest News