Daily Suraj

ਪੰਜਾਬੀ

ਦੋ ਵੱਖ ਵੱਖ ਹਾਦਸਿਆਂ 'ਚ 12 ਮੌਤਾਂ

06 Jun, 2019 05:30 AM

ਚੰਡੀਗੜ੍ਹ/ਹਰਦੋਈ, - ਹਰਿਆਣਾ ਦੇ ਜੀਂਦ ਨੇੜੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਈਦ ਮਨਾਉਣ ਮਗਰੋਂ ਸਿਰਸਾ ਵਾਪਸ ਪਰਤ ਰਹੇ ਸਨ। ਉੱਥੇ ਹੀ, ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਟਰੈਕਟਰ ਟਰਾਲੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋ ਗਏ ਹਨ। 42 ਲੋਕ ਟਰੈਕਟਰ ਟਰਾਲੀ ਵਿਚ ਬੈਠੇ ਹੋਏ ਸਨ ਤੇ ਕਿਸੇ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ।

Latest News