ਸ਼ਿਵ ਸੈਨਾ ਆਗੂ ਤੇ ਗੋਲੀਆਂ ਨਾਲ ਹਮਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ
ਧਾਰੀਵਾਲ, 13 ਫਰਵਰੀ -ਸਥਾਨਿਕ ਸ਼ਹਿਰ ਦੇ ਡਡਵਾਂ ਰੋਡ ਤੇ ਚੱਲੀ ਗੋਲੀ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਭਾਰਤ ਯੂਥ ਵਿੰਗ ਪ੍ਰਧਾਨ ਹਨੀ ਮਹਾਜਨ ਤੇ ਜ਼ਖਮੀ ਕੀਤੇ ਜਾਣ ਅਤੇ ਅਸ਼ੋਕ ਕੁਮਾਰ ਦੀ ਮੌਤ ਦੇ ਮਾਮਲਾ ਦੀ ਤਫ਼ਤੀਸ਼ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਵੱਲੋਂ ਹਮਲਾਵਰਾਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿਚ ਐਸ.ਐਸ.ਪੀ. ਗੁਰਦਾਸਪੁਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਕੈੱਚ ਸੀ.ਸੀ.ਟੀ.ਵੀ ਕੈਮਰਿਆਂ ਦੇ ਫੁਟੇਜ਼ ਅਤੇ ਮੌਕੇ ਤੇ ਕੁੱਝ ਗਵਾਹਾਂ ਦੇ ਅਧਾਰ ਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਪ੍ਰਤੀ ਸੁਹਿਰਦਤਾ ਨਾਲ ਪੈਰਵਾਈ ਕਰ ਰਹੀ ਹੈ ਅਤੇ ਸਰਚ ਅਭਿਆਨ ਵੀ ਜਾਰੀ ਹਨ।
Posted By: Daily Suraj Bureau