Daily Suraj

ਪੰਜਾਬੀ

ਨਾਰਾਇਣੀ ਹਰਬਲਜ਼ ਵੱਲੋਂ 27 ਪ੍ਰਾਰਥੀਆਂ ਦੀ ਚੋਣ

02 Nov, 2020 05:30 AM

ਸੰਗਰੂਰ, 2 ਨਵੰਬਰ (ਜਗਸੀਰ ਲੌਂਗੋਵਾਲ ) -ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਿਤੀ:21/10/2020 (ਬੁਧਵਾਰ) ਨੂੰ ਨਾਰਾਇਣੀ ਹਰਬਲਜ਼ ਕੰਪਨੀ ਵੱਲੋਂ ਅਸਿਟੈਂਟ ਮੈਨੇਜਰ, ਫੀਲਡ ਅਫ਼ਸਰ ਦੀ ਭਰਤੀ ਲਈ ਸ੍ਰੀ ਠਾਕੁਰ ਸੌਰਵ ਸਿੰਘ ਵੱਲੋਂ ਕੰਪਨੀ ਨਾਲ ਤਾਲਮੇਲ ਕਰਕੇ ਪਲੇਸਮੈਂਟ ਡਰਾਇਵ ਕੀਤੀ ਗਈ। ਇਹ ਜਾਣਕਾਰੀ ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਫ਼ਸਰ ਨੇ ਦਿੱਤੀ।ਉਨਾਂ ਦੱਸਿਆ ਕਿ ਕੁੱਲ 36 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਨਿਯੋਜਕ ਤੋਂ ਪ੍ਰਾਰਥੀਆਂ ਨੇ ਮੌਕੇ ਤੇ ਆਪਣੇ ਸਵਾਲਾਂ ਦੇ ਜਵਾਬ ਵੀ ਲਏ। ਨਾਰਾਇਣੀ ਹਰਬਲਜ਼ ਕੰਪਨੀ ਦੇ ਨਿਯੋਜਕ ਵੱਲੋਂ ਪਲੇਸਮੈਂਟ ਡਰਾਇਵ ਵਿੱਚ 27 ਪ੍ਰਾਰਥੀਆਂ ਨੂੰ ਅਸਿਟੈਂਟ ਮੈਨੇਜਰ ਅਤੇ ਫੀਲਡ ਅਫ਼ਸਰ ਦੀ ਨੌਕਰੀ ਲਈ ਚੁਣ ਲਿਆ ਗਿਆ ਹੈ।

Latest News