Daily Suraj

ਪੰਜਾਬੀ

ਵਿਰਾਸਤੀ, ਸਾਹਿੱਤਕ, ਪੱਤਰਕਾਰੀ, ਸਾਮਾਜਿਕ ਉੱਤਮ ਸੇਵਾਵਾਂ ਵਜੋਂ ਐੱਸ.ਪ੍ਰਸ਼ੋਤਮ ਨੂੰ ਮੰਤਰੀ ਸੋਂਦ ਤੇ DC ਸਾਹਨੀ ਨੇ ਕੀਤਾ ਐਵਾਰਡ ਨਾਲ ਸਨਮਾਨਿਤ

27 Jan, 2025 05:30 AM

ਅੰਮ੍ਰਿਤਸਰ :26 ਜਨਵਰੀ ਨੂੰ ਅੰਮ੍ਰਿਤਸਰ ਗੁਰੂ ਨਾਨਕ ਸਟੇਡੀਅਮ ( ਗਾਂਧੀ ਗਰਾਊਂਡ) ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਰਕਾਰੀ ਤੌਰ ‘ਤੇ ਜ਼ਸ਼ਨਾਂ ਚ ਮਨਾਏ ਗਏ ਗਣਤੰਤਰ ਦਿਹਾੜੇ ਦੇ ਸ਼ਹਾਨਾ ਸਮਾਰੋਹ ਦੌਰਾਨ ਮਾਝਾ ਵਿਰਾਸਤ ਟਰੱਸਟ (ਰਜਿ:) ਅਜਨਾਲਾ ਦੇ ਪ੍ਰਧਾਨ ਐੱਸ.ਪ੍ਰਸ਼ੋਤਮ ਦੀਆਂ ਵਿਰਾਸਤੀ, ਸਾਹਿੱਤਕ, ਪੱਤਰਕਾਰੀ ਤੇ ਸਮਾਜ ਸੇਵਾਵਾਂ ਨੂੰ ਉੱਤਮ ਸੇਵਾਵਾਂ ਤੌਰ ‘ਤੇ ਮਾਨਤਾ ਦਿੰਦੇ ਹੋਏ ਪੰਜਾਬ ਸੱਭਿਆਚਾਰਕ, ਸੈਰ ਸਪਾਟਾ, ਪੇਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਿਆ ਦੇ ਕੈਬਨਿਟ ਮੰਤਰੀ ਪੰਜਾਬ ਸ੍ਰ. ਤਰਨਪ੍ਰੀਤ ਸਿੰਘ ਸੋਂਦ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸਰਕਾਰੀ ਤੌਰ ਤੇ “ਉੱਤਮ ਸਮਾਜਿਕ ਸੇਵਾਵਾਂ” ਵਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਉੱਤਮ ਸਮਾਜਿਕ ਸੇਵਾਵਾਂ ਨਾਲ ਸਨਮਾਨਿਤ ਐੱਸ . ਪ੍ਰਸ਼ੋਤਮ ਕਰੀਬ ਅੱਧੀ ਸਦੀ ਤੋਂ ਨਿਰਤੰਤਰ ਸਾਹਿੱਤਕ, ਵਿਰਾਸਤੀ, ਇਤਿਹਾਸਿਕ, ਪੱਤਰਕਾਰੀ ਤੇ ਸਮਾਜਿਕ ਸੇਵਾਵਾਂ ਨੂੰ ਸਮਰਪਣ ਰੂਪ ਚ ਨਿਭਾਉਣ ਲਈ ਕਾਰਜਸ਼ੀਲ ਹਨ ਅਤੇ ਉਹਨਾਂ ਦੀ ਕਾਰਜਸ਼ੀਲਤਾ ਨਾਲ ਸਰਹੱਦੀ ਨਗਰ ਅਜਨਾਲਾ ਚ ਪਹਿਲੀ ਜੰਗੇ ਅਜ਼ਾਦੀ 1857 ਦੇ 282 ਦੇਸ਼ ਭਗਤਾਂ/ਭਾਰਤੀ ਸੈਂਨਕਾ (ਕਾਲਿਆ ਵਾਲਾ ਖੂਹ ਦੇ ਸ਼ਹੀਦ)ਦੇ ਨਜ਼ਰਬੰਦ/ਸ਼ਹਾਦਤ ਸਥਾਨ ਪੁਰਾਣੀ ਤਹਿਸੀਲ ਨੂੰ ਸੁਰੱਖਿਅਤ ਰੱਖਣ ਲਈ ਪੁਰਾਤਵ ਵਿਭਾਗ ਕੋਲੋ ਮਾਨਤਾ ਦੇਣ ਤੇ ਇਸ ਇਤਿਹਾਸਿਕ ਸਥਾਨ ਨੂੰ ਵਿਰਾਸਤੀ ਇਮਾਰਤ ਘੋਸ਼ਿਤ ਕਰਵਾ ਕੇ ਖੰਡਰਾਤ ਦੀ ਪੁਨਰ ਸੁਰਜੀਤੀ, ਇਹਨਾਂ ਸ਼ਹੀਦਾਂ ਦੀ ਯਾਦ ਚ ਅੰਮ੍ਰਿਤਸਰ – ਅਜਨਾਲਾ ਮੁੱਖ ਸੜਕ ‘ ਤੇ ਫ਼ਖ਼ਰ ਏ ਦੇਸ਼ ਯਾਦਗਾਰੀ ਗੇਟ ਦੀ ਉਸਾਰੀ ਤੋਂ ਇਲਾਵਾ ਗੁਰਦੁਆਰਾ ਸ਼ਧਾਰ ਦੇ ਅਜਨਾਲਾ ਨਗਰ ਤੋਂ ਵੱਡੇ ਸਿੱਖ ਆਗੂਆਂ ਤੇ ਸਵਤੰਤਰਾ ਸੈਨਾਨੀਆਂ ਦੀ ਗ੍ਰਿਫਤਾਰੀ ਨਾਲ ਪ੍ਰਚੰਡ ਭਖੇ ਚਾਬੀਆਂ ਦੇ ਮੋਰਚੇ ਦੇ ਫਰੀਡਮ ਫਾਈਟਰਾਂ ਦੀ ਯਾਦ ਨੂੰ ਸਮਰਪਿਤ ਅਜਨਾਲਾ ਵਿਖੇ ਨਵਾਂ ਮੁੱਖ ਬੱਸ ਅੱਡਾ ਉਸਾਰਨ ਵਰਗੇ ਹੋਰ ਵੱਡੇ ਕਾਰਜ ਸਿਰੇ ਚੜ੍ਹੇ ਅਤੇ ਹੁਣ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਕੋਲੋ ਮਾਝਾ ਵਿਰਾਸਤ ਦੇ ਸਮਾਗਮ ਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਇੱਕ ਵੱਢ ਅਕਾਰੀ ਬੁੱਤ ਨੂੰ ਅਜਨਾਲਾ ਸ਼ਹਿਰ ਚ ਸਥਾਪਿਤ ਕੀਤੇ ਜਾਣ ਦੇ ਵਾਅਦੇ ਨੂੰ ਵਫਾ ਕਰਨ ਲਈ ਦ੍ਰਿੜ ਸੰਕਲਪ ਹਨ ਅਤੇ ਉਹ ਬਤੌਰ ਕਹਾਣੀਕਾਰ, ਕਵੀ/ਸ਼ਾਇਰ, ਚਲੰਤ ਰਾਜਸੀ ਤੇ ਸਮਾਜਿਕ ਮਾਮਲਿਆਂ ਦੇ ਡੀ ਡੀ ਪੰਜਾਬੀ ਦੇ ਦਹਾਕਿਆਂ ਤੋਂ ਵਿਸ਼ਾ ਮਾਹਿਰ, ਚਲੰਤ ਮਾਮਲਿਆਂ ਦੇ ਮਾਹਿਰ, ਯੂ ਟਿਊਬਰ, ਵਿਰਾਸਤੀ, ਇਤਿਹਾਸਿਕ,, ਸਾਹਿੱਤਕ, ਸੱਭਿਆਚਾਰਕ,ਸਮਾਜਿਕ, ਦੇਸ਼ ਭਗਤੀ ਦੇ ਅਮਰ ਸ਼ਹੀਦਾਂ ਦੇ ਵਿਸ਼ਿਆਂ ਤੇ ਸੈਮੀਨਾਰ/ਵੱਡੀਆਂ ਮੀਟਿੰਗਾਂ ਦਾ ਨਿਰੰਤਰ ਸਿਲਸਿਲਾ ਜਾਰੀ ਰੱਖਣ ਵਾਲੀ ਬਹੁ ਪੱਖੀ ਸ਼ਖਸ਼ੀਅਤ ਹਨ।ਐੱਸ.ਪ੍ਰਸ਼ੋਤਮ ਅਜਨਾਲਾ ਸਬ ਡਵੀਜ਼ਨ ਤੋਂ ਰੋਜ਼ਾਨਾ ਅਖ਼ਬਾਰਾਂ ਦੇ ਪਹਿਲੇ ਪੰਜਾਬੀ ਭਾਸ਼ਾਈ ਰੋਜ਼ਾਨਾ ਪੱਤਰਕਾਰ, ਅਜਨਾਲਾ ਤੋਂ ਹੀ ਪ੍ਰਕਾਸ਼ਿਤ ਹੁੰਦੇ ਰਹੇ ਦੋ ਹਫਤਾਵਾਰੀ ਰਸਾਲਿਆਂ “ਮੀਲ ਪੱਥਰ ਟਾਈਮਜ਼” ਤੇ “ਸਰਹੱਦੀ ਪੱਤ੍ਰਕਾ” ਦੇ ਮੁੱਖ ਸੰਪਾਦਕ ਤੇ ਪ੍ਰਕਾਸ਼ਕ, ਸਾਹਿੱਤਕ ਮੈਗਜ਼ੀਨ”ਅੰਕੁਰ ” ਦੇ ਸੰਪਾਦਕ ਤੋਂ ਇਲਾਵਾ ਪੰਜਾਬੀ ਸਾਹਿਤ ਦੀ ਝੋਲੀ ਇੱਕ ਮਿੰਨੀ ਕਹਾਣੀ ਸੰਗ੍ਰਿਹ “ਅੱਧ ਵਿਆਹੇ ਮਨੁੱਖ” ਤੇ ਕਹਾਣੀ ਸੰਗ੍ਰਿਹ “ਧੁੱਪ ਦੇ ਅਕਾਰ” ਸਾਹਿੱਤਕ ਸਖ਼ਸ਼ੀਅਤ ਹਨ। ਉਪਰੰਤ ਐੱਸ.ਪ੍ਰਸ਼ੋਤਮ ਨੇ ਗੱਲਬਾਤ ਦੌਰਾਨ ਜ਼ਿਲਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਐਵਾਰਡ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਅਤੇ ਉਹ ਇਹ ਆਪਣੀਆਂ ਨਿਸ਼ਕਾਮ ਭਾਵਨਾ ਸੇਵਾਵਾਂ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਗਤੀਸ਼ੀਲ ਰੱਖਣਗੇ।

Posted By: Daily Suraj Bureau

Latest News