Daily Suraj

ਪੰਜਾਬੀ

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

02 Dec, 2019 05:30 AM

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ,ਬਾਲੀਵੁੱਡ ਦੀ ਮਸ਼ਹੂਰ ਅਦਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਦੋਵਾਂ ਦਾ ਵਿਆਹ 1 ਅਤੇ 2 ਦਸੰਬਰ 2018 ਨੂੰ ਹੋਇਆ ਸੀ। ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ।ਇਸ ਮੌਕੇ ਪ੍ਰਿਯੰਕਾ ਅਤੇ ਨਿਕ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਆਪਣੇ ਆਪਣੇ ਅੰਦਾਜ਼ ‘ਚ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿਯੰਕਾ ਨੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਸਨੇ ਨਿਕ ਦਾ ਹੱਥ ਫੜਿਆ ਹੈ। ਇਸ ਤੋਂ ਇਲਾਵਾ ਦੋਵਾਂ ਨੇ ਵਿਆਹ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀ ਖੂਬਸੂਰਤ ਫੋਟੋ ਪੋਸਟ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸਾਂਝਾ ਕਰਦਿਆਂ ਨਿਕ ਨੇ ਲਿਖਿਆ, ‘ਅੱਜ ਤੋਂ ਇਕ ਸਾਲ ਪਹਿਲਾਂ ਅਸੀਂ ਇਕ ਦੂਜੇ ਨੂੰ ਹਮੇਸ਼ਾ ਲਈ ਵਾਅਦਾ ਕੀਤਾ ਸੀ। ਖੈਰ ਇਹ ਸਾਡੇ ਲਈ ਹਮੇਸ਼ਾਂ ਕਾਫ਼ੀ ਨਹੀਂ ਹੈ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ ਪ੍ਰਿਯੰਕਾ ਚੋਪੜਾ happy anniversary… ਦੱਸ ਦੇਈਏ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀ ਮੁਲਾਕਾਤ 2017 ਮੈਟ ਗਾਲਾ ਵਿਖੇ ਹੋਈ ਸੀ। ਦੋਵਾਂ ਨੇ 2018 ਵਿਚ ਇਕ ਦੂਜੇ ਨਾਲ ਦੋਸਤੀ ਕਰਨ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ ਅਤੇ ਫਿਰ ਦੋਹਾਂ ਨੇ ਵਿਆਹ ਰਚਾ ਲਿਆ। ਪ੍ਰਿਯੰਕਾ ਬਾਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ ‘ਚ ਵਿੱਚ ਦਬਦਬਾ ਰੱਖਦੀ ਹੈ ਅਤੇ ਇੱਕ ਗਲੋਬਲ ਸਟਾਰ ਹੈ, ਜਦਕਿ ਨਿਕ ਜੋਨਸ ਇੱਕ ਹਾਲੀਵੁੱਡ ਪੌਪ ਗਾਇਕ ਅਤੇ ਅਦਾਕਾਰ ਹੈ।

Posted By: Daily Suraj Bureau

Latest News