ਬੀਕੇਯੂ ਏਕਤਾ ਡਕੌਂਦਾ ਦੀ ਮੋਹਣ ਕੇ ਹਿਠਾੜ ਇਕਾਈ ਗਠਿਤ
ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਗੁਰੂਹਰਸਹਾਏ ਵੱਲੋਂ ਪਿੰਡ ਮੋਹਣ ਕੇ ਹਿਠਾੜ ਵਿਖੇ ਬਲਾਕ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਦਾਸ, ਖਜ਼ਾਨਚੀ ਸਤਨਾਮ ਚੰਦ ਸੰਧਾ, ਪ੍ਰੈਸ ਸਕੱਤਰ ਰਮਨ ਕੁਮਾਰ ਦੀ ਅਗਵਾਈ ਹੇਠ ਪਿੰਡ ਮੋਹਣ ਕੇ ਹਿਠਾੜ ਵਿਖੇ ਮੀਟਿੰਗ ਕਰਾ ਕੇ ਨਵੀਂ ਇਕਾਈ ਦਾ ਗਠਨ ਕੀਤਾ। ਜਿਸ ਵਿੱਚ ਪ੍ਰਧਾਨ ਸੰਦੀਪ ਕੁਮਾਰ, ਮੀਤ ਪ੍ਰਧਾਨ ਗੁਰਬਖਸ਼ ਲਾਲ, ਜਨਰਲ ਸਕੱਤਰ ਅਮੀ ਚੰਦ ਪੰਮਾ, ਖਜ਼ਾਨਚੀ ਓਮ ਪ੍ਰਕਾਸ਼, ਪ੍ਰੈਸ ਸਕੱਤਰ ਰਜ਼ਨੀਸ਼ ਕੁਮਾਰ ਤੇ ਰਜਿੰਦਰ ਕੁਮਾਰ, ਸੁਭਾਸ਼ ਚੰਦਰ, ਅਸ਼ੋਕ ਕੁਮਾਰ, ਮੁਖਤਿਆਰ ਸਿੰਘ, ਬੱਬੂ ਜੌੜਾ, ਹੰਸ ਰਾਜ, ਮੰਗਤ ਰਾਮ, ਪਰਮਾਨੰਦ, ਵੇਦ ਪ੍ਰਕਾਸ਼, ਸੋਹਨ ਲਾਲ, ਵੰਸ਼ ਕੁਮਾਰ, ਗੁਲਸ਼ਨ ਕੁਮਾਰ ਆਦਿ ਮੈਂਬਰ ਨਿਯੁਕਤ ਕੀਤੇ ਗਏ। ਬਲਾਕ ਆਗੂਆਂ ਨੇ ਨਵੀਂ ਬਣੀ ਕਮੇਟੀ ਨੂੰ ਅਸ਼ੀਰਵਾਦ ਦਿੱਤਾ ਤੇ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਸਟੇਟਾਂ ਨੂੰ ਨਵੇਂ ਕਾਨੂੰਨ ਲਾਗੂ ਕਰਨ ਸਬੰਧੀ ਖਰੜੇ ਭੇਜੇ। ਜਿਸ ਵਿੱਚ ਸਰਕਾਰੀ ਮੰਡੀਆਂ ਦੀ ਥਾਂ ਪ੍ਰਈਵੇਟ ਮੰਡੀਆ ਬਣਾਉਣ ਦਾ ਪ੍ਰਸਤਾਵ ਹੈ। ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਕਿ ਇਹ 2020-21ਅਦੋਲਨ ਦੌਰਾਨ ਜੋਂ ਕਨੂੰਨ ਵਾਪਸ ਕਰਵਾਏ ਸਨ ਉਹ ਦੁਬਾਰਾ ਕਿਸੇ ਤਰੀਕੇ ਨਾਲ ਦੁਬਾਰਾ ਲਾਗੂ ਕਰਨਾ ਚਾਹੁੰਦੇ ਹਨ ਉਸ ਦਾ ਅਸੀਂ ਵਿਰੋਧ ਕਰਦੇ ਹਾਂ। ਕਿਸਾਨ ਆਗੂਆਂ ਨੇ ਨਵੀਂ ਬਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਨਵੀਂ ਕਮੇਟੀ ਨੇ ਵੀ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤਨ, ਮਨ ਨਾਲ ਸੇਵਾ ਕਰਾਂਗੇ ਤੇ ਜਿੱਥੇ ਵੀ ਸਾਡੀ ਡਿਊਟੀ ਲਾਓਗੇ ਅਸੀਂ ਉਸਨੂੰ ਨਿਭਾਵਾਂਗੇ ।ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਬਗੀਚਾ ਸਿੰਘ, ਸਤਨਾਮ ਚੰਦ ਪ੍ਰਧਾਨ ਪੰਜੇ ਕੇ, ਬਲਵਿੰਦਰ ਕੁਮਾਰ ਖਜ਼ਾਨਚੀ ਸੈਦੇ ਕੇ, ਨਿਰੰਜਨ ਰਾਮ ਬਲਾਕ ਮੈਂਬਰ, ਗੁਰਮੇਲ ਸਿੰਘ ਸੈਦੇ ਕੇ, ਸ਼ਾਮ ਲਾਲ ਪੰਜੇ ਕੇ, ਸੁਖ ਦਿਆਲ ਨੰਬਰਦਾਰ ਤੇ ਹੋਰ ਬਹੁਤ ਸਾਰੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Posted By: Daily Suraj Bureau