Daily Suraj

ਪੰਜਾਬੀ

ਤਮਿਲਨਾਡੂ 'ਚ ਬੱਸ ਤੇ ਟਰੱਕ 'ਚ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

20 Feb, 2020 05:30 AM

ਤਮਿਲਨਾਡੂ : ਤਮਿਲਨਾਡੂ 'ਚ ਤ੍ਰਿਪੁਰ ਜ਼ਿਲ੍ਹੇ ਦੇ ਅਵਿਨਾਸ਼ੀ ਸ਼ਹਿਰ 'ਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਕੇਰਲ ਸੂਬਾ ਆਵਾਜਾਹੀ ਦੀ ਬੱਸ ਤੇ ਟੱਰਕ ਦੀ ਟੱਕਰ 'ਚ 19 ਲੋਕਾਂ ਦੀ ਮੌਤ ਹੋ ਗਈ। ਉੱਥੇ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ 'ਚ 14 ਪੁਰਸ਼ ਤੇ 5 ਔਰਤਾਂ ਹਨ।ਬੱਸ ਕਰਨਾਟਕ ਦੇ ਬੈਂਗਲੁਰੂ ਤੋਂ ਕੇਰਲ ਦੇ ਏਨਰਾਕੁਲਮ ਜਾ ਰਹੀ ਸੀ, ਟੱਰਕ ਕੋਯਮਬਟੂਰ-ਸਲੇਮ ਹਾਈਵੇਅ 'ਤੇ ਉਲਟ ਦਿਸ਼ਾ ਤੋਂ ਆ ਰਿਹਾ ਸੀ। ਸਵੇਰੇ 4.30 ਵਜੇ ਇਹ ਹਾਦਸਾ ਹੋਇਆ। ਬੱਸਾਂ 'ਚ 48 ਲੋਕ ਸਵਾਰ ਸਨ। ਅਵਿਨਾਸ਼ੀ ਟਾਊਨ ਦੇ ਉਪ ਤਹਿਸਲੀਦਾਰ ਨੇ ਦੱਸਿਆ ਕਿ ਅਵਿਨਾਸ਼ੀ ਸ਼ਹਿਰ ਨੇੜੇ ਟੱਰਕ 'ਤੇ ਬੱਸ ਦੀ ਟੱਕਰ ਨਾਲ 14 ਲੋਕਾਂ ਤੇ 5 ਔਰਤਾਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਤ੍ਰਿਪੁਰ ਦੇ ਸਰਕਾਰੀ ਹਸਪਤਾਲ ਲੈ ਜਾਇਆ ਗਿਆ। ਬਚਾਅ ਮੁਲਾਜ਼ਮ ਹਾਦਸਾ ਵਾਲੇ ਸਥਾਨ 'ਤੇ ਪਹੁੰਚ ਗਏ ਹਨ ਤੇ ਰਾਹਤ ਤੇ ਬਚਾਅ ਕੰਮਾਂ 'ਚ ਜੁੱਟ ਗਏ ਹਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM