Daily Suraj

ਪੰਜਾਬੀ

ਜਵਾਹਰ ਨਵੋਦਿਆ ਵਿਦਿਆਲਿਆ ਨੇ ਐਲਾਨੀ ਚੋਣ ਪ੍ਰੀਖਿਆ, ਵੈਬਸਾਈਟ ਤੋਂ ਡਾਊਨਲੋਡ ਕਰੋ ਐਡਮਿਟ ਕਾਰਡ

17 Dec, 2024 05:30 AM

ਐੱਸ ਏ ਐੱਸ ਨਗਰ : ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ, ਜਮਾਤ ਛੇਵੀਂ, ਸਾਲ 2025-2026 ਲਈ ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਈਨ ਫਾਰਮ ਭਰੇ ਸਨ, ਉਹ ਵਿਦਿਆਰਥੀ ਆਪਣਾ ਐਡਮਿਟ ਕਾਰਡ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰਿੰਸੀਪਲ ਦੀਪਤੀ ਅਗਰਵਾਲ ਨੇ ਕਿਹਾ ਹੈ ਕਿ ਇਹ ਚੋਣ ਪ੍ਰੀਖਿਆ ਮਿਤੀ 18 ਜਨਵਰੀ 2025 ਨੂੰ ਅਲੱਗ-ਅਲੱਗ ਸੈਂਟਰਾਂ ਵਿੱਚ ਹੋਣ ਜਾ ਰਹੀ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ 10 ਜਨਵਰੀ 2025 ਤੱਕ ਆਪਣਾ ਐਡਮਿਟ ਕਾਰਡ ਨਹੀਂ ਮਿਲਦਾ, ਉਹ ਵਿਦਿਆਰਥੀ ਆਪਣੇ ਨੇੜੇ ਦੇ ਬਲਾਕ ਸਿੱਖਿਆ ਅਫਸਰ ਪਾਸੋਂ ਜਾਂ ਜਵਾਹਰ ਨਵੋਦਿਆ ਵਿਦਿਆਲਿਆ, ਰਕੋਲੀ ਜ਼ਿਲ੍ਹਾ ਮੋਹਾਲੀ ਤੋਂ ਆਪਣਾ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।

Posted By: Daily Suraj Bureau

Latest News