Daily Suraj

ਪੰਜਾਬੀ

ਕੈਬਨਿਟ ਮੰਤਰੀ ਤੇ ਵਿਧਾਇਕ ਰੰਧਾਵਾ ਨੇ ਕੀਤੀ ਡੇਰਾ ਬਾਬਾ ਨਾਨਕ ਦੇ ਸ਼ਹਿਰ ਵਾਸੀਆਂ ਨਾਲ ਇਕੱਤਰਤਾ

07 Dec, 2024 05:30 AM

ਡੇਰਾ ਬਾਬਾ ਨਾਨਕ : ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਮਾਝਾ ਜ਼ੋਨ ਨਗਰ ਕੌਂਸਲ ਇੰਲੈਕਸ਼ਨ ਇੰਚਾਰਜ ਲਾਲਜੀਤ ਸਿੰਘ ਭੁੱਲਰ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਨਗਰ ਕੌਂਸਲ ਦਫ਼ਤਰ ਡੇਰਾ ਬਾਬਾ ਨਾਨਕ ਵਿਖੇ ਸ਼ਹਿਰ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀਆਂ ਚੋਣਾਂ ਲਈ 11 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਰਕਰਾਂ ਵੱਲੋਂ ਉਮੀਦਵਾਰੀ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ। 12 ਅਤੇ 13 ਵਾਰਡ ਲਈ ਆਪਸੀ ਸਹਿਮਤੀ ਨਾਲ ਇੱਕ-ਇੱਕ ਉਮੀਦਵਾਰ ਵੱਲੋਂ ਅਰਜ਼ੀ ਪ੍ਰਾਪਤ ਹੋਈ ਹੈ, ਆਉਂਦੇ ਦਿਨਾਂ ਵਿੱਚ ਪਾਰਟੀ ਵੱਲੋਂ ਸਰਵੇ ਕਰਨ ਉਪਰੰਤ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਅਤੇ ਵੇਅਰ ਹਾਊਸ ਪੰਜਾਬ ਦੇ ਚੇਅਰਮੈਨ ਗੁਰਦੇਵ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੜੀ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਰਣਜੇਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ, ‘ਆਪ’ ਆਗੂ ਸਤਨਾਮ ਸਿੰਘ ਹਰੂਵਾਲ, ਮਨਰੂਪ ਸਿੰਘ ਰੰਧਾਵਾ, ਹਰਜੀਤ ਸਿੰਘ ਠੇਠਰਕੇ, ਰਾਜੇਸ਼ ਕੁਮਾਰ ਬਿੱਟਾ, ਸੱਤਪਾਲ ਸ਼ੋਕੀ, ਕੁਲਵਿੰਦਰ ਸਿੰਘ ਬੇਦੀ, ਹਰਵਿੰਦਰ ਸਿੰਘ ਰੰਧਾਵਾ, ਵਿਪਨ ਸੋਨੀ, ਸੰਜੀਵ ਸੋਨੀ, ਸੁਧੀਰ ਬੇਦੀ, ਡਾ. ਅਸ਼ੋਕ ਸੋਨੀ, ਮਨਪ੍ਰੀਤ ਸਿੰਘ ਬੰਦੇਸ਼ਾ, ਰਜਤ ਮਰਵਾਹਾ, ਮਾਸਟਰ ਓਮ ਪ੍ਰਕਾਸ਼, ਗੁਲਸ਼ਨ ਕੁਮਾਰ, ਮਿੰਟਾ ਰੰਧਾਵਾ, ਬੱਬਲੀ ਕੋਟ, ਗੁਰਮੀਤ ਸਿੰਘ ਖਾਂਸਾਵਾਲੀ, ਡਾ. ਗੁਰਦੇਵ ਸਿੰਘ, ਚਿਮਨ ਲਾਲ ਸ਼ਹਿਨਸ਼ਾਹ, ਮਨਜੀਤ ਸਿੰਘ ਬੇਦੀ, ਰਜਿੰਦਰ ਕੁਮਾਰ ਛਾਂਗਾ, ਰਾਜ ਕੁਮਾਰ, ਗਗਨਦੀਪ ਸਿੰਘ, ਨੀਰਜ਼ ਲਹੋਰੀਆ, ਰਿਸ਼ੂ ਸ਼ੌਕੀ, ਮੇਜਰ ਸਿੰਘ ਠੇਠਰਕੇ, ਹਰਜੀਤ ਸਿੰਘ ਜੋਸ਼, ਭੱਲਾ ਕਵਾੜੀਆਂ, ਹੈਪੀ, ਬਿੱਟਾ ਮਸੀਹ, ਸੁਖਜਿੰਦਰ ਸਿੰਘ ਡਿੰਪਲ, ਰਾਣਾ ਮਸੀਹ ਪੱਖੋਕੇ, ਬਲਦੇਵ ਸਿੰਘ ਫੌਜੀ, ਵਿੱਕੀ ਰੰਧਾਵਾ ਜੌੜੀਆਂ ਖੁਰਦ, ਮੇਜਰ ਸਿੰਘ ਠੇਠਰਕੇ, ਗੁਰਮੀਤ ਸਿੰਘ ਖਾਸਾਵਾਲੀ, ਚਰਨਜੀਤ ਸਿੰਘ ਬੇਦੀ, ਲਾਟੀ ਸ਼ਰਮਾ, ਗੁਰਪ੍ਰੀਤ ਸਿੰਘ, ਟਹਿਲ ਸਿੰਘ, ਹੈਪੀ ਬੇਦੀ, ਪ੍ਰੇਮ ਨਾਥ, ਕਪਲ ਕੁਮਾਰ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।

Posted By: Daily Suraj Bureau

Latest News