Daily Suraj

ਪੰਜਾਬੀ

ਸਦਭਾਵਨਾ ਤੇ ਸੰਵਾਦ ਨਾਲ ਏਕਤਾ ਦੇ ਵਿਸ਼ੇ ’ਤੇ ਗਤੀਵਿਧੀ

05 Dec, 2024 05:30 AM

ਜਲੰਧਰ : ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ-3 ਜਲੰਧਰ ਕੈਂਟ ’ਚ ਸਦਭਾਵਨਾ ਤੇ ਸੰਵਾਦ ਨਾਲ ਏਕਤਾ ਵਿਸ਼ੇ ’ਤੇ ਗਤੀਵਿਧੀ ਕਰਵਾਈ ਗਈ। ਇਸ ’ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਅਮਰਜੀਤ ਕੁਮਾਰ ਵੱਲੋਂ ਭਾਸ਼ਾਵਾਂ ਦਾ ਮਹੱਤਵ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਹਰ ਸੂਬੇ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਹਰੇਕ ਦਾ ਆਪਣਾ ਮੁੱਲ ਹੁੰਦਾ ਹੈ। ਸਾਨੂੰ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦਾ ਗਿਆਨ ਵੀ ਹਾਸਲ ਕਰਨਾ ਚਾਹੀਦਾ ਹੈ। ਜਿਸ ’ਚ ਵਿਦਿਆਰਥੀ ਮੰਨਤ, ਪ੍ਰਿਅੰਸ਼ਾ, ਅਦਿਤੀ, ਐਲ ਧਨੁਸ਼ਿਕਾ, ਮਨਜੋਤ ਕੌਰ, ਸਹਿਜਪ੍ਰੀਤ ਕੌਰ, ਪਯਾਲੀ, ਇਰਾ ਡੋਗਰਾ, ਤਨੂ ਕੁਮਾਰੀ, ਤਨੀਸ਼ੀ ਸੂਦ, ਆਰਤੀ, ਸਹਿਜ ਨੇ ਆਪੋ-ਆਪਣੇ ਸੂਬਿਆਂ ਦੀ ਪ੍ਰਤੀਨਿਧਤਾ ਕਰਦਿਆਂ ਮਾਰਵਾੜੀ, ਮਿਜੋ, ਉੜੀਆ, ਸੰਸਕ੍ਰਿਤ, ਤਮਿਲ, ਤੇਲਗੂ, ਪੰਜਾਬੀ, ਹਿੰਦੀ, ਅਸਮੀ, ਬੰਗਾਲੀ, ਭੋਜਪੁਰੀ, ਡੋਗਰੀ, ਗੁਜਰਾਤੀ, ਮਰਾਠੀ ਭਾਸ਼ਾਵਾਂ ’ਚ ਭਾਰਤ ਇਕ ਮਹਾਨ ਦੇਸ਼ ਹੈ। ਪ੍ਰਿੰਸੀਪਲ ਹਰਜਿੰਦਰ ਭਾਟੀਆ ਨੇ ਕਿਹਾ ਕਿ ਦੇਸ਼ ਦੀ ਅਨੇਕਤਾ ’ਚ ਏਕਤਾ ਦੀ ਮਿਸਾਲ ਕਾਇਮ ਰੱਖਣ ਤੇ ਵਿਦਿਆਰਥੀਆਂ ਨੂੰ ਭਾਸ਼ਾਵਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਜਿਸ ’ਚ ਵਿਦਿਆਰਥੀਆਂ ਨੇ ਆਪੋ-ਆਪਣੇ ਸੂਬਿਆਂ ਦੀ ਨੁਮਾਇੰਦਗੀ ਕਰਦਿਆਂ ਭਾਸ਼ਾ ’ਚ ਭਾਰਤ ਨੂੰ ਮਹਾਨ ਦੇਸ਼ ਦੱਸਿਆ। ਵਾਈਸ ਪ੍ਰਿੰਸੀਪਲ ਸ਼ੀਸ਼ ਪਾਲ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਦੀਪ, ਸੁਖਦੇਵ ਵਿਰਦੀ, ਮੀਨਾਕਸ਼ੀ ਸੈਲੀ, ਜੋਤੀ ਖੇਤਰ, ਪੂਨਮ, ਅਨਿਲ ਕੁਮਾਰ, ਅਮਨਪ੍ਰੀਤ ਸਿੰਘ, ਪਿਯੂਸ਼ ਸ਼ਰਮਾ ਆਦਿ ਹਾਜ਼ਰ ਸਨ।

Posted By: Daily Suraj Bureau

Latest News