Daily Suraj

ਪੰਜਾਬੀ

ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰਿਸ਼ਦ ਨੇ ਵੱਖ-ਵੱਖ ਮੁਕਾਬਲੇ ਕਰਵਾਏ

13 Dec, 2024 05:30 AM

ਮੌੜ ਮੰਡੀ : ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰਿਸ਼ਦ, ਪੰਜਾਬ ਵੱਲੋਂ ਆਰਏਏ ਅਧੀਨ ਬਲਾਕ ਪੱਧਰੀ ਐਸਐਸ, ਅੰਗਰੇਜੀ, ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮੁਕਾਬਲੇ ਮੌੜ ਮੰਡੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਕਰਵਾਏ ਗਏ। ਇਹ ਮੁਕਾਬਲੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਦੀ ਯੋਗ ਅਗਵਾਈ ਵਿਚ ਕਰਵਾਏ ਗਏ। ਸਕੂਲ ਇੰਚਾਰਜ ਰੀਟਾ ਗਰਗ ਫਿਜੀਕਸ ਲੈਕਚਰਾਰ, ਕਮਲਜੀਤ ਸਿੰਘ ਇੰਗਲਿਸ਼ ਲੈਕਚਰਾਰ, ਅਮਨਪ੍ਰੀਤ ਕੌਰ ਕੈਮਿਸਟਰੀ ਲੈਕਚਰਾਰ, ਰਜਨੀ ਗੁਪਤਾ ਇੰਗਲਿਸ਼ ਮਿਸਟਰੈਸ, ਗੁਰਮੀਤ ਸਿੰਘ ਕੰਪਿਊਟਰ ਅਧਿਆਪਕ ਅਤੇ ਸਮੁੱਚੀ ਜੱਜਮੈਂਟ ਟੀਮ ਨੇ ਇਨ੍ਹਾਂ ਮੁਕਾਬਲਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਰਦੀਪ ਮਹਿਤਾ ਲੈਕਚਰਾਰ ਪੰਜਾਬੀ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਵਿਚ ਮੌੜ ਬਲਾਕ ਦੇ ਸਾਰੇ ਸਕੂਲਾਂ ਨੇ ਭਾਗੀਦਾਰੀ ਕੀਤੀ। ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਅਤੇ ਨੌਵੀਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਕਰੀਨਿੰਗ ਟੈਸਟ ਅਤੇ ਕੁਇੱਜ਼ ਮੁਕਾਬਲਾ ਵੱਖਰੇ ਵੱਖਰੇ ਤੌਰ ’ਤੇ ਕਰਵਾਇਆ ਗਿਆ। ਛੇਵੀਂ ਤੋਂ ਅੱਠਵੀਂ ਤਕ ਜਮਾਤ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਸਸਸਸ ਮਾਇਸਰਖਾਨਾ ਨੇ ਪਹਿਲਾ ਸਥਾਨ , ਸਹਸ ਡਿੱਖ ਨੇ ਦੂਸਰਾ ਸਥਾਨ ਅਤੇ ਸਸਸਸ ਮੌੜ ਕਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚੋਂ ਸਹਸ ਬੁਰਜ ਮਾਨਸਾ ਨੇ ਪਹਿਲਾ ਸਥਾਨ, ਸਰਕਾਰੀ ਐਮੀਨੈਸ ਸਕੂਲ ਰਾਮ ਨਗਰ ਨੇ ਦੂਜਾ ਸਥਾਨ ਅਤੇ ਸਰਕਾਰੀ ਕੰਨਿਆ ਸਸਸ ਮੌੜ ਮੰਡੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੀ ਅਖੀਰ ਵਿਚ ਬਲਾਕ ਨੋਡਲ ਅਫਸਰ ਮੈਡਮ ਜਸਵੀਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਮੁਬਾਰਕਬਾਦ ਦਿੱਤੀ। ਸਮੁੱਚੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਕਮਲਜੀਤ ਸਿੰਘ ਇੰਗਲਿਸ਼ ਲੈਕਚਰਾਰ ਨੇ ਬਾਖੂਬੀ ਨਿਭਾਇਆ।

Posted By: Daily Suraj Bureau

Latest News