Daily Suraj

ਪੰਜਾਬੀ

ਮਹਾਰਾਸ਼ਟਰ: ਐਸਡੀਐਮਏੇ ਲਏ ਦਸਹਿਰਾ ਸਮਾਗਮ ਬਾਰੇ ਫੈਸਲਾ: ਸੁਪਰੀਮ ਕੋਰਟ

19 Oct, 2020 05:30 AM

ਨਵੀਂ ਦਿੱਲੀ, 19 ਅਕਤੂਬਰਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਹਾਰਾਸ਼ਟਰ ਆਫਤ ਪ੍ਰਬੰਧਨ ਅਥਾਰਟੀ(ਐਸਡੀਐਮਏ) ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਦਸਹਿਰਾ ਸਮਾਗਮ ਕਰਾਉਣ ਦੀ ਇਜਾਜ਼ਤ ਦੇਣ ਬਾਰੇ ਫੈਸਲਾ ਕਰਨ ਲਈ ਕਿਹਾ ਹੈ। ਜਸਟਿਸ ਐਲ ਨਾਗੇਸ਼ਵਰ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਜ਼ਮੀਨੀ ਹਾਲਾਤ ਦੇਖਣ ਬਾਅਦ ਲਿਆ ਜਾਵੇਗਾ। ਬੈਂਚ ਵਿੱਚ ਜਸਟਿਸ ਹੇਮੰਤ ਗੁਪਤਾ ਅਤੇ ਅਜੈ ਰਸਤੋਗੀ ਵੀ ਸ਼ਾਮਲ ਹਨ। ਬੈਂਚ ਨੇ ਗੁਰਦੁਆਰਾ ਮੈਨੇਜਮੈਂਟ ਨੂੰ ਦਸਹਿਰਾ ਸਮਾਗਮ ਸਬੰਧੀ ਅਪੀਲ ਮੰਗਲਵਾਰ ਤਕ ਐਸਡੀਐਮਏ ਕੋਲ ਦਾਖਲ ਕਰਨ ਲਈ ਕਿਹਾ ਹੈ। ਬੈਂਚ ਨੇ ਨਾਲ ਹੀ ਕਿਹਾ ਕਿ ਜੇ ਗੁਰਦੁਆਰਾ ਮੈਨੇਜਮੈਂਟ ਬੋਰਡ ਐਸਡੀਐਮਏ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਬੰਬਈ ਹਾਈ ਕੋਰਟ ਜਾ ਸਕਦਾ ਹੈ। ਉੱਚ ਅਦਾਲਤ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ।

Posted By: Daily Suraj Bureau

Latest News