Daily Suraj

ਪੰਜਾਬੀ

ਛੱਤੀਸਗੜ੍ਹ : ਨਕਸਲੀਆਂ ਨੇ ਪੁਲਿਸ ਕਰਮਚਾਰੀ ਨੂੰ ਅਗਵਾ ਕਰ ਕੇ ਕੀਤੀ ਹੱਤਿਆ

24 Apr, 2021 05:30 AM

ਛੱਤੀਸਗੜ੍ਹ, 24 ਅਪ੍ਰੈਲ - ਨਕਸਲੀਆਂ ਨੇ ਤਿੰਨ ਦਿਨ ਪਹਿਲਾਂ ਬੀਜਾਪੁਰ ਜ਼ਿਲ੍ਹੇ ਵਿਚ ਅਗਵਾ ਕੀਤੇ ਇਕ ਪੁਲਿਸ ਸਬ-ਇੰਸਪੈਕਟਰ ਦੀ ਹੱਤਿਆ ਕਰ ਦਿੱਤੀ। ਮਾਉਵਾਦੀਆਂ ਨੇ ਮੁਰਲੀ ਦੀ ਲਾਸ਼ ਬੀਜਾਪੁਰ ਜ਼ਿਲ੍ਹੇ ਦੇ ਗੰਗਲੂਰ ਵਿਖੇ ਇਕ ਪਿੰਡ ਦੇ ਕੋਲ ਸੁੱਟ ਦਿੱਤੀ ਅਤੇ ਜਿਸ ਦੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਦੀ ਅਦਾਲਤ ਦੁਆਰਾ ਫ਼ੈਸਲਾ ਕੀਤੇ ਜਾਣ 'ਤੇ ਹੀ ਪੁਲਿਸ ਮੁਲਾਜ਼ਮ ਨੂੰ ਫਾਂਸੀ ਦਿੱਤੀ ਗਈ। ਇਸ ਮਹੀਨੇ ਦੇ ਸ਼ੁਰੂ ਵਿਚ ਛੱਤੀਸਗੜ੍ਹ ਦੇ ਸੁਕਮਾ-ਬੀਜਾਪੁਰ ਖੇਤਰ ਵਿਚ ਹੋਏ ਇਕ ਨਕਸਲ ਹਮਲੇ ਵਿਚ ਘੱਟੋ ਘੱਟ 22 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਹਮਲੇ ਵਿਚ 30 ਤੋਂ ਵੱਧ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ।

Posted By: Daily Suraj Bureau

Latest News