Daily Suraj

ਪੰਜਾਬੀ

ਹਵਾਈ ਸੇਵਾ ਸ਼ੁਰੂ ਨਾ ਕਰ ਕੇ ਕੇਂਦਰ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ : ਵਿਜ

07 Dec, 2024 05:30 AM

ਪਠਾਨਕੋਟ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਬੀਤੇ ਦਿਨੀਂ ਸੰਸਦ ਵਿੱਚ ਕਹੀ ਗਈ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਪਠਾਨਕੋਟ ਲਈ ਹਵਾਈ ਸੇਵਾ ਘੱਟ ਯਾਤਰੀਆਂ ਕਾਰਨ ਸ਼ੁਰੂ ਨਹੀਂ ਕੀਤੀ ਜਾ ਸਕਦੀ। ਸਾਬਕਾ ਵਿਧਾਇਕ ਅਮਿਤ ਵਿਜ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਸਰਕਾਰ ਦੌਰਾਨ ਜਦੋਂ ਲੁੜੀਂਦੇ ਯਾਤਰੀ ਨਹੀਂ ਸਨ, ਉਦੋਂ ਵੀ ਇਹ ਉਡਾਣ ਸ਼ੁਰੂ ਕੀਤੀ ਗਈ ਸੀ ਅਤੇ ਇਹ ਕੋਰੋਨਾ ਦੇ ਦੌਰ ਨੂੰ ਛੱਡ ਕੇ ਚੱਲਦੀ ਰਹੀ। ਵਿਜ ਨੇ ਸੰਸਦ ਵਿੱਚ ਇਹ ਮੁੱਦਾ ਦੁਬਾਰਾ ਉਠਾਉਣ ਲਈ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੰਜਾਬ ਅਤੇ ਪਠਾਨਕੋਟ ਦਾ ਵਿਕਾਸ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਕੁਝ ਕਾਰੋਬਾਰੀਆਂ ਦੇ 14 ਲੱਖ ਕਰੋੜ ਰੁਪਏ ਮਾਫ਼ ਕਰ ਸਕਦੀ ਹੈ ਤਾਂ ਕੀ ਉਹ ਪਠਾਨਕੋਟ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹਰ ਮਹੀਨੇ ਸਿਰਫ਼ 1-2 ਕਰੋੜ ਰੁਪਏ ਦਾ ਵਾਧੂ ਬੋਝ ਨਹੀਂ ਝੱਲ ਸਕਦੀ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ 1 ਕਰੋੜ ਤੋਂ 2 ਕਰੋੜ ਰੁਪਏ ਦਾ ਬੋਝ ਵਧਾ ਉਠਾਇਆ ਸੀ। ਉਡਾਣ ਦੀ ਸ਼ੁਰੂਆਤ ਨਾਲ ਪਠਾਨਕੋਟ ਨੂੰ ਹੋਰ ਛੋਟੀਆਂ ਇਕਾਈਆਂ ਤੋਂ ਇਲਾਵਾ ਪੈਪਸੀਕੋ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਵਿੱਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਹਵਾਈ ਸੇਵਾ ਨੇ ਫੌਜ, ਸਥਾਨਕ ਕਾਰੋਬਾਰੀਆਂ, ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਰਾਜਧਾਨੀ ਨਾਲ ਸਿੱਧਾ ਜੁੜਨ ਵਿੱਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਪਠਾਨਕੋਟ ਸਰਹੱਦੀ ਖੇਤਰ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਜਰਾਤ ਰਾਜ ਦੇ ਕਿਸੇ ਵੀ ਸ਼ਹਿਰ ਤੋਂ ਅਜਿਹੀ ਮੰਗ ਹੁੰਦੀ ਤਾਂ ਕੀ ਕੇਂਦਰ ਸਰਕਾਰ ਕਦੇ ਵੀ ਅਜਿਹਾ ਨਹੀਂ ਕਰਦੀ, ਸਗੋਂ ਮੰਗ ਤੋਂ ਵੱਧ ਦੇ ਦਿੰਦੀ। ਦੂਜੇ ਪਾਸੇ ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਦੀ ਅਨੁਭਵਹੀਣਤਾ ਕਾਰਨ ਪਠਾਨਕੋਟ ਅਤੇ ਪੰਜਾਬ ’ਚ ਵਿਕਾਸ ਦੀ ਗਤੀ ਨਹੀਂ ਚੱਲ ਰਹੀ। ‘ਆਪ’ ਸਰਕਾਰ ਨੇ ਪੰਜਾਬ ਅਤੇ ਪਠਾਨਕੋਟ ਦਾ ਵਿਕਾਸ ਵੀ ਹੇਠਾਂ ਡਿਗਾ ਦਿੱਤਾ ਹੈ।

Posted By: Daily Suraj Bureau

Latest News