Daily Suraj

ਪੰਜਾਬੀ

ਕਾਂਗਰਸੀ ਸਰਪੰਚਾਂ ਵਲੋਂ ਅਕਾਲੀ ਵਰਕਰਾਂ ਦੇ ਘਰ ਢਾਹੇ ਜਾਣ 'ਤੇ ਝੂਠੇ ਕੇਸ ਦਰਜ ਕਰਨ ਦੀ ਕੀਤੀ ਨਿੰਦਾ

18 Mar, 2021 05:30 AM

ਚੋਗਾਵਾਂ (ਅੰਮ੍ਰਿਤਸਰ), 18 ਮਾਰਚ - ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵੀਰ ਸਿੰਘ ਲੋਪੋਕੇ ਦੀ ਪ੍ਰਧਾਨਗੀ ਹੇਠ ਪਿੰਡ ਓਡਰ ਵਿਖੇ ਸਰਪੰਚ ਦਿਲਬਾਗ ਸਿੰਘ, ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਐਸ.ਸੀ ਭਾਈਚਾਰੇ ਦੀ ਵਿਸ਼ਾਲ ਮੀਟਿੰਗ ਹੋਈ। ਜਿਸ ਵਿਚ ਵੀਰ ਸਿੰਘ ਲੋਪੋਕੇ ਨੂੰ ਸਨਮਾਨਿਤ ਕੀਤਾ ਗਿਆ, ਇਸ ਮੌਕੇ ਉਨ੍ਹਾਂ ਕਸਬਾ ਚੋਗਾਵਾ 'ਚ ਅਕਾਲੀ ਦਲ ਦੇ ਦੇ ਸਾਬਕਾ ਸੰਮਤੀ ਮੈਂਬਰ ਦੀ ਕਾਂਗਰਸੀ ਸਰਪੰਚ ਵੱਲੋਂ ਹਵੇਲੀ ਢਾਹੇ ਜਾਣ ਅਤੇ ਉਨ੍ਹਾਂ ਦੇ ਪਰਿਵਾਰ ਤੇ ਝੂਠਾ ਪਰਚਾ ਦਰਜ ਕਰਵਾਏ ਜਾਣ ਦੀ ਨਿੰਦਾ ਕੀਤੀ, ਦੂਜਾ ਪਿੰਡ ਕੋਹਾਲਾ ਵਿਖੇ ਕਾਂਗਰਸੀ ਸਰਪੰਚ ਵੱਲੋਂ ਇਕ ਅੰਮ੍ਰਿਤਧਾਰੀ ਗੁਰਸਿੱਖ ਬਾਬੇ ਦੀ ਕੁੱਟਮਾਰ ਦੀ ਨਿੰਦਾ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ, ਹਰਮਨ ਸਿੰਘ, ਫਤਿਹ ਸਿੰਘ ਆਦਿ ਹਾਜਿਰ ਸਨ।

Posted By: Daily Suraj Bureau

Latest News