Daily Suraj

ਪੰਜਾਬੀ

ਸ੍ਰੀ ਮੁਕਤਸਰ ਸਾਹਿਬ : ਹਾਦਸੇ ਤੋਂ ਬਾਅਦ ਲੋਕਾਂ ਨੇ ਸੜਕ 'ਤੇ ਲਾਇਆ ਧਰਨਾ, ਆਵਾਜਾਈ ਠੱਪ

07 Aug, 2019 05:30 AM

ਸ੍ਰੀ ਮੁਕਤਸਰ ਸਾਹਿਬ, - ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ 'ਤੇ ਪਿੰਡ ਝਬੇਲਵਾਲੀ ਅਤੇ ਵੜਿੰਗ ਵਿਚਕਾਰ ਅੱਜ ਸਵੇਰੇ ਬੱਸ ਦੀ ਮੋਟਰਸਾਈਕਲ ਨਾਲ ਹੋਈ ਟੱਕਰ 'ਚ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਕਰੀਬ ਦੋ ਘੰਟੇ ਪਹਿਲਾਂ ਵਾਪਰੇ ਇਸ ਸੜਕ ਹਾਦਸੇ ਮਗਰੋਂ ਭਾਵੇਂ ਨੌਜਵਾਨਾਂ ਦੀਆਂ ਲਾਸ਼ਾਂ ਐਂਬੂਲੈਂਸ 'ਚ ਰੱਖ ਦਿੱਤੀਆਂ ਗਈਆਂ ਹਨ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕਾਂ ਨੇ ਲਾਸ਼ਾਂ ਵਾਲੀਆਂ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਅਤੇ ਸੜਕ 'ਤੇ ਹੀ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਪੀੜਤ ਪਰਿਵਾਰ ਅਤੇ ਹੋਰ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਬੱਸ ਚਾਲਕ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਮਜ਼ਦੂਰ ਪਰਿਵਾਰ ਦੇ ਮੌਤ ਦਾ ਸ਼ਿਕਾਰ ਹੋਏ ਚਾਰਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

Posted By: Daily Suraj Bureau

Latest News