Daily Suraj

ਪੰਜਾਬੀ

ਜੇਕਰ ਮੰਗਾਂ ਨਾ ਮੰਨੀਆਂ 20 ਨਵੰਬਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ ਕੀਤਾ -ਸੈਣੀ

03 Nov, 2020 05:30 AM

ਸੰਗਰੁਰ,3 ਨਵੰਬਰ (ਜਗਸੀਰ ਲੌਂਗੋਵਾਲ ) - ਭਾਖੜਾ ਬਿਆਸ ਇੰਪਲਾਈਜ ਯੂਨੀਅਨ ਬ੍ਰਾਂਚ (ਏਟਕ,ਐਫੀ) ਸੰਗਰੂਰ /ਪਟਿਆਲਾ ਅਤੇ ਬਰਨਾਲਾ ਬ੍ਰਾਂਚਾਂ ਦੇ ਕਰਮਚਾਰੀਆਂ ਨੇ ਭਾਖੜਾ ਬਿਆਸ ਮੰਡਲ ਸੰਗਰੂਰ ਦਫਤਰ ਵਿਖੇ ਗੇਟ ਰੈਲੀ ਕੀਤੀ ਗਈ । ਜਿਸ ਵਿੱਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਕਟਰੀ ਸੁਰੇਸ਼ ਕੁਮਾਰ ਸੈਣੀ ਨੇ ਸਾਥੀਆਂ ਨੂੰ ਦੱਸਿਆ ਕਿ ਐਕਸ ਈ.ਐਨ ਧੁਲਕੋਟ (ਅੰਬਾਲਾ) ਨੂੰ ਲਗਭਗ ਪੰਜ ਵਾਰ ਪੱਤਰ ਲਿਖੇ ਜਾ ਚੁੱਕੇ ਹਨ। ਪਰ ਐਕਸ.ਈ.ਐਨ ਧੁਲਕੋਟ (ਅੰਬਾਲਾ) ਵੱਲੋਂ ਧਿਆਨ ਇਹਨਾਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਨੂੰ 19 ਨਵੰਬਰ ਤੱਕ ਹੱਲ ਨਾਂ ਕੀਤਾ ਗਿਆ ਤਾਂ 20 ਨਵੰਬਰ ਨੂੰ ਭਾਖੜਾ ਬਿਆਸ ਇੰਪਲਾਈਜ ਯੂਨੀਅਨ ਬ੍ਰਾਂਚ ਸੰਗਰੂਰ/ ਪਟਿਆਲਾ ਉਪ ਮੰਡਲ ਕਮੇਟੀ ਦਫਤਰ ਦੇ ਸਾਹਮਣੇ ਗੇਟ ਰੈਲੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬਹਾਦਰ ਸਾਬਕਾ ਪ੍ਰਧਾਨ ਪਟਿਆਲਾ, ਸਰਬਜੀਤ ਸਿੰਘ ਸੰਗਰੂਰ, ਮੁਹੰਮਦ ਫੈਜਲ ਪਟਿਆਲਾ, ਹਰਭਜਨ ਸਿੰਘ ਪਟਿਆਲਾ, ਕਰਨੈਲ ਸਿੰਘ ਪਟਿਆਲਾ ਅਤੇ ਲਾਲ ਚੰਦ ਬਰਨਾਲਾ ਨੇ ਰੈਲੀ ਨੂੰ ਸੰਬੋਧਨ ਕੀਤਾ।

Posted By: Daily Suraj Bureau

Latest News