Daily Suraj

ਪੰਜਾਬੀ

ਲੈਂਟਰ ਪਾਉਣ ਲਈ ਸਰੀਆ ਬੰਨ੍ਹ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

14 Feb, 2020 05:30 AM

ਹੁਸ਼ਿਆਰਪੁਰ, 14 ਫਰਵਰੀ - ਸਥਾਨਕ ਮੁਹੱਲਾ ਰੂਪ ਨਗਰ 'ਚ ਇੱਕ ਮਕਾਨ ਦਾ ਲੈਂਟਰ ਪਾਉਣ ਸਮੇਂ ਸਰੀਆ ਬੰਨ੍ਹ ਰਹੇ ਨੌਜਵਾਨ ਪੰਕਜ ਕੁਮਾਰ ਪੁੱਤਰ ਧਰਮਪਾਲ ਵਾਸੀ ਸੂਰਜ ਨਗਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੰਕਜ ਕੁਮਾਰ ਉਕਤ ਮੁਹੱਲੇ 'ਚ ਇੱਕ ਮਕਾਨ ਦਾ ਲੈਂਟਰ ਪਾਉਣ ਸਮੇਂ ਸਰੀਆ ਬੰਨ੍ਹ ਰਿਹਾ ਸੀ ਅਤੇ ਅਚਾਨਕ ਸਰੀਆ ਮਕਾਨ ਦੇ ਕੋਲੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ ਤੇ ਕਰੰਟ ਲੱਗਣ 'ਤੇ ਉਹ ਹੇਠਾਂ ਡਿਗ ਪਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

Latest News