Daily Suraj

ਪੰਜਾਬੀ

ਬੀਜੇਪੀ ਹਲਕਾ ਇੰਚਾਰਜ ਨੇ ਕੀਤਾ ਨਗਰ ਕੀਰਤਨ ਦਾ ਸਆਗਤ

07 Dec, 2024 05:30 AM

ਖਰੜ : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ ਧੰਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 14ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸੀਸ਼ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਚਲਿਆ ਅਤੇ ਸੀਸ਼ ਮਾਰਗ ਖਰੜ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੀ ਅਗਵਾਈ ਬਾਬਾ ਮਨਜੀਤ ਸਿੰਘ ਜ਼ੀਰਕਪੁਰ ਨੇ ਕੀਤੀ। ਖਰੜ ਪਹੁੰਚਣ ’ਤੇ ਹਲਕਾ ਇੰਚਾਰਜ ਕਮਲਦੀਪ ਸੈਣੀ ਅਤੇ ਬਾਬਾ ਮੰਗਲ ਨਾਥ ਡੇਰਾ ਦੇ ਮੁਖੀ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਉਪਰੰਤ ਚਾਹ ਬਿਸਕੁਟ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਮੰਡਲ, ਪ੍ਰਧਾਨ ਸੁਭਾਸ਼ ਅਗਰਵਾਲ, ਪ੍ਰਧਾਨ ਸੁਖਬੀਰ ਰਾਣਾ ਵੀ ਹਾਜ਼ਰ ਸਨ।

Posted By: Daily Suraj Bureau

Latest News