Daily Suraj

ਪੰਜਾਬੀ

ਬਦਲੀ ਰੱਦ ਕਰਵਾਉਣ ਲਈ ਦਿੱਤਾ ਮੰਗ ਪੱਤਰ

13 Dec, 2024 05:30 AM

ਕਾਦੀਆਂ : ਡਵੀਜ਼ਨ ਕਾਦੀਆਂ ਦੇ ਅਧੀਨ ਪੈਂਦੀ ਸਬ ਡਵੀਜ਼ਨ ਕਾਹਨੂੰਵਾਨ ਤੋਂ ਕਲਰਕ ਅਸ਼ਵਨੀ ਕੁਮਾਰ ਦੀ ਬਦਲੀ ਕਰ ਦਿੱਤੀ ਗਈ। ਬਦਲੀ ਰੱਦ ਕਰਵਾਉਣ ਲਈ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਆਗੂਆਂ ਨੇ ਇਤਰਾਜ਼ ਜਤਾਇਆ ਅਤੇ ਬਦਲੀ ਨੂੰ ਰੱਦ ਕਰਵਾਉਣ ਲਈ ਵਧੀਕ ਨਿਗਰਾਨ ਇੰਜੀਨੀਅਰ ਕਾਦੀਆਂ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਕਰਮਚਾਰੀ ਦਲ ਦੇ ਪ੍ਰਧਾਨ ਅਮੋਲਕ ਸਿੰਘ ਗਿੱਲ ਨੇ ਦੱਸਿਆ ਕਿ ਉਪਰੋਕਤ ਕਲਰਕ ਅਸ਼ਵਨੀ ਕੁਮਾਰ ਦੀ ਨਜਾਇਜ਼ ਤੌਰ ’ਤੇ ਬਦਲੀ ਸ੍ਰੀ ਹਰਗੋਬਿੰਦਪੁਰ ਵਿਖੇ ਕਰ ਦਿੱਤੀ ਗਈ ਹੈ। ਆਗੂ ਨੇ ਕਿਹਾ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਅੰਦਰ ਬਦਲੀ ਰੱਦ ਨਹੀਂ ਕੀਤੀ ਗਈ ਤਾਂ ਮਜ਼ਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਸੰਘਰਸ਼ ਦੇ ਦੌਰਾਨ ਮਹਿਕਮੇ ਦੇ ਹੋਏ ਨੁਕਸਾਨ ਅਤੇ ਦਫ਼ਤਰ ਦੇ ਪ੍ਰਭਾਵਿਤ ਹੋਏ ਕੰਮ ਕਾਜ ਦੀ ਜਿੰਮੇਵਾਰੀ ਸੰਬੰਧਿਤ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਕਲਰਕ ਅਸ਼ਵਨੀ ਕੁਮਾਰ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਮੋਲਕ ਸਿੰਘ ਗਿੱਲ ਪ੍ਰਧਾਨ ਮੰਡਲ ਕਾਦੀਆਂ, ਸੁਰਿੰਦਰ ਸਿੰਘ ਗਿੱਲ ਸਕੱਤਰ ਡਿਵੀਜ਼ਨ ਕਾਦੀਆਂ ,ਨਛੱਤਰ ਸਿੰਘ ਲਾਈਨਮੈਨ, ਪਰਮਜੀਤ ਸਿੰਘ, ਤੇਜਵੰਤ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

Posted By: Daily Suraj Bureau

Latest News